ਗੁਰਦਾਸਪੁਰ ਦੇ ਸਿੱਖਿਆ ਅਧਿਕਾਰੀ ’ਤੇ ਲੱਗੇ ਗੰਭੀਰ ਇਲਜ਼ਾਮ; ਮਹਿਲਾ ਅਧਿਆਪਕਾਵਾਂ ਨੇ ਪ੍ਰੇਸ਼ਾਨ ਕਰਨ ਦੀ ਕੀਤੀ ਸ਼ਿਕਾਇਤ; ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ ਸੰਘਰਸ਼ ਦੀ ਚਿਤਾਵਨੀ

0
20

ਗੁਰਦਾਸਪੁਰ ਵਿਖੇ ਤੈਨਾਤ ਬਲਾਕ ਸਿੱਖਿਆ ਅਧਿਕਾਰੀ ’ਤੇ ਇਕ ਅਧਿਆਪਕਾਵਾਂ ਨਾਲ ਗਲਤ ਵਿਵਹਾਰ ਦੇ ਇਲਜਾਮ ਲੱਗੇ ਨੇ।  ਅਧਿਆਪਕਾਵਾਂ ਦੇ ਹੱਕ ਵਿਚ ਨਿਤਰੇ ਡੈਮੋਕਰੇਟਿਕ ਟੀਚਰਜ਼ ਫਰੰਟ ਨੇ ਬਲਾਕ ਸਿੱਖਿਆ ਅਧਿਕਾਰੀ ਖਿਲਾਫ ਬਣਦੀ ਕਾਰਵਾਈ ਦੀ ਮੰਗ ਨੂੰ ਲੈ ਕੇ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਐ। ਪ੍ਰਾਈਮਰੀ ਸਿੱਖਿਆ ਵਿਭਾਗ ਵਿੱਚ ਤੈਨਾਤ ਅਧਿਆਪਕਾਵਾਂ ਦਾ ਇਲਜਾਮ ਐ ਕਿ ਬਲਾਕ ਸਿੱਖਿਆ ਅਧਿਕਾਰੀ ਉਨ੍ਹਾਂ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਿਹਾ ਐ।  ਡਿਪਟੀ ਡੀਈਓ ਅਨਿਲ ਸ਼ਰਮਾ ਨੇ ਮਾਮਲੇ ਦੀ ਜਾਂਚ ਤੋਂ ਬਾਦ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਐ।
ਡੈਮੋਕਰੇਟਿਕ ਫਰੰਟ ਦੀ ਕਨਵੀਨਰ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ ਅਤੇ ਮੈਡਮ ਸੁਖਪ੍ਰੀਤ ਕੌਰ ਗਿੱਲ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਖਹਿਰਾ ਬਲਾਕ ਫਤਿਹ ਗੜ੍ਹ ਚੂੜੀਆਂ ਦਾ ਇਲਜਾਮ ਐ ਕਿ  ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਕਾਦੀਆਂ 2 ਅਤੇ ਵਾਧੂ ਚਾਰਜ ਫਤਿਹ ਗੜ੍ਹ ਚੂੜੀਆਂ ਵਲੋਂ ਔਰਤਾਂ ਨੂੰ ਬਣਦੀਆਂ ਛੁੱਟੀਆਂ ਨਾ ਦੇਣ, ਵਿਦੇਸ਼ ਜਾਣ ਲਈ NOC ਸਮੇਂ ਸਿਰ ਜਾਰੀ ਨਾ ਕਰਨ ਤੋਂ ਇਲਾਵਾ  ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਲਈ ਸਿਖਿਆ ਵਿਭਾਗ ਪੰਜਾਬ ਦੇ ਟੀਚਰਜ਼ ਗਰੁੱਪ ਵਿਚ ਪਰਿਵਾਰਕ ਮੈਂਬਰਾਂ ਖਿਲਾਫ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਐ। ਉਹਨਾਂ ਕਿਹਾ ਕਿ ਜੇਕਰ ਅਧਿਕਾਰੀ ਖਿਲਾਫ ਬਣਦੀ ਕਾਰਵਾਈ ਨਾ ਹੋਈ ਤਾਂ 11 ਨਵੰਬਰ ਨੂੰ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।
ਓਧਰ ਡਿਪਟੀ ਡੀਈਓ ਅਨਿਲ ਸ਼ਰਮਾ ਨੇ ਦੱਸਿਆ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਜਿਸ ਦੀ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।  ਸਿਖਿਆ ਵਿਭਾਗ ਵੱਲੋਂ ਦੋਨਾਂ ਧਿਰਾਂ ਨੂੰ  ਦਫ਼ਤਰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਗਿਆ ਹੈ । ਜੇਕਰ ਬਲਾਕ ਪ੍ਰਾਇਮਰੀ ਅਫਸਰ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ। ਇਸ ਬਾਰੇ ਜਦੋ BPEO ਪੋਹਲਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵੀ ਸਾਰੇ ਆਰੋਪਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕੇ ਮੈਂ ਸਰਕਾਰ ਦੇ ਹੁਕਮਾਂ ਮੁਤਾਬਿਕ ਹੀ ਕੰਮ ਕਰ ਰਿਹਾ ਹਾਂ।

LEAVE A REPLY

Please enter your comment!
Please enter your name here