ਪੰਜਾਬ ਮੋਗਾ ’ਚ ਚੋਰਾਂ ਦਾ ਕੱਪੜੇ ਦੀ ਦੁਕਾਨ ’ਤੇ ਧਾਵਾਂ; ਲੱਖਾਂ ਰੁਪਏ ਦਾ ਕੱਪੜਾ ਚੋਰੀ ਕਰ ਕੇ ਹੋਏ ਫਰਾਰ; ਘਟਨਾ ਸੀਸੀਟੀਵੀ ਚ ਕੈਦ, ਪੁਲਿਸ ਕਰ ਰਹੀ ਜਾਂਚ By admin - October 30, 2025 0 34 Facebook Twitter Pinterest WhatsApp ਮੋਗਾ ਸ਼ਹਿਰ ਅੰਦਰ ਚੋਰਾਂ ਦੀਆਂ ਸਰਗਰਮੀਆਂ ਲਗਾਤਾਰ ਜਾਰੀ ਨੇ। ਤਾਜ਼ਾ ਮਾਮਲਾ ਸ਼ਹਿਰ ਦੇ ਮੁੱਖ ਬਜਾਰ ਵਿਚੋਂ ਸਾਹਮਣੇ ਆਇਆ ਐ, ਜਿੱਥੇ ਚੋਰਾਂ ਨੇ ਇਕ ਕੱਪੜੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾ ਰੁਪਏ ਦਾ ਕੱਪੜਾ ਚੋਰੀ ਕਰ ਲਿਆ ਐ। ਚੋਰੀ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਜਾਣਕਾਰੀ ਅਨੁਸਾਰ ਸਿਟੀ ਵਨ ਪੁਲਿਸ ਸਟੇਸ਼ਨ ਤੋਂ ਥੋੜ੍ਹੀ ਦੂਰੀ ‘ਤੇ ਸਥਿਤ ਛਾਬੜਾ ਕਲਾਥ ਹਾਊਸ ਵਿਖੇ ਕਾਰ ਵਿਚ ਆਏ ਚੋਰ ਮਹਿੰਗੇ ਲੇਡੀਜ਼ ਸੂਟ ਚੋਰੀ ਕਰ ਕੇ ਫਰਾਰ ਹੋ ਗਏ। ਦੁਕਾਨਦਾਰ ਦੀ ਸ਼ਿਕਾਇਤ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।