ਮਾਨਸਾ ਬੰਦ ਨੂੰ ਮਿਲਿਆ ਮੁਕੰਮਲ ਹੁੰਗਾਰਾ; ਗੋਲੀਬਾਰੀ ਖਿਲਾਫ਼ ਦਿੱਤਾ ਸੀ ਬੰਦ ਦਾ ਸੱਦਾ

0
20

ਉਧਰ ਮਾਨਸਾ ਸ਼ਹਿਰ ਅੰਦਰ ਬਦਮਾਸ਼ਾਂ ਵੱਲੋਂ ਚਲਾਈਆਂ ਗੋਲੀਆਂ ਦਾ ਮੁੱਦਾ ਗਰਮਾ ਗਿਆ ਐ। ਸ਼ਹਿਰ ਦੀਆਂ ਵੱਖ ਵੱਖ ਜਥੇਬੰਦੀਆਂ ਨੇ ਨੇ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਭਰਵਾਂ ਹੁੰਗਾਰਾ ਮਿਲਾ ਐ। ਸ਼ਹਿਰ ਵਾਸੀਆਂ ਨੇ ਮੁਕੰਮਲ ਬੰਦ ਕਰ ਕੇ ਗੋਲੀਬਾਰੀ ਦੀ ਘਟਨਾ ਵਿਚ ਸ਼ਾਮਲ ਮੁਲਜਮਾਂ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਐ। ਇਸੇ ਦੌਰਾਨ ਬਾਰ ਕੌਂਸਲ ਮਾਨਸਾ ਨੇ ਵੀ ਕੰਮਕਾਜ ਠੱਪ ਕਰ ਕੇ ਬੰਦ ਦਾ ਸਮਰਥਨ ਕੀਤਾ ਐ।
ਦੱਸਣਯੋਗ ਹੈ ਕਿ ਮਾਨਸਾ ਵਿਚ ਬੀਤੇ ਦਿਨ ਦਿਨ-ਦਿਹਾੜੇ ਤਿੰਨ ਥਾਵਾਂ ਉਤੇ ਫ਼ਾਇਰਿੰਗ ਹੋਈ ਸੀ। ਹਮਲਾਵਰਾਂ ਨੇ ਤਿੰਨ ਵਪਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਕਾਰਨ ਘਟਨਾ ਤੋਂ ਬਾਅਦ ਵਪਾਰੀਆਂ ਅੰਦਰ ਭਾਰੀ ਗੁੱਸਾ ਪਾਇਆ ਜਾ ਰਿਹਾ ਐ। ਗਨੀਮਤ ਰਹੀ ਕਿ ਫ਼ਾਇਰਿੰਗ ਵਿਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਹ ਗੋਲ਼ੀ ਕਿਸੇ ਵੀ ਵਪਾਰੀ ਜਾਂ ਕਿਸੇ ਹੋਰ ਵਿਅਕਤੀ ਦੇ ਨਹੀਂ ਲੱਗੀ ਪਰ ਫ਼ਾਇਰਿੰਗ ਕਾਰਨ ਲੋਕ ਕਾਫ਼ੀ ਸਹਿਮ ਗਏ ਹਨ ਅਤੇ ਲੋਕਾਂ ਅੰਦਰ ਪੁਲਿਸ ਪ੍ਰਸ਼ਾਸਨ ਖਿਲਾਫ ਭਾਰੀ ਗੁੱਸਾ ਪਾਇਆ ਜਾ ਰਿਹਾ ਐ।
ਹਮਲਾਵਰਾਂ ਨੇ ਇਕ ਕੀਟਨਾਸ਼ਕ ਦਵਾਈਆਂ ਦੀ ਦੁਕਾਨ ‘ਤੇ ਫ਼ਾਇਰਿੰਗ ਕਰ ਕੇ ਦੁਕਾਨ ਦੇ ਮਾਲਕ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਦੋ ਮੋਟਰਸਾਈਕਲ ਸਵਾਰਾਂ ਨੇ 2 ਫ਼ਾਇਰ ਕੀਤੇ ਪਰ ਖੁਦਕਿਸਮਤੀ ਨਾਲ ਦੁਕਾਨ ਮਾਲਕ ਵਾਲ-ਵਾਲ ਬਚਾਅ ਹੋ ਗਿਆ।
ਇਹ ਮੋਟਰਸਾਈਕਲ ਸਵਾਰ ਮੁਲਜ਼ਮ ਵਾਰਦਾਤ ਵਾਲੀ ਜਗ੍ਹਾ ਤੋਂ ਫ਼ਰਾਰ ਹੁੰਦਿਆਂ ਰਾਹ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਵੀ ਕੈਦ ਹੋ ਗਏ। ਇਸ ਦੌਰਾਨ ਜਿਹੜੇ ਲੋਕਾਂ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ, ਉਹ ਵੀ ਸਫ਼ਲ ਨਹੀਂ ਹੋ ਸਕੇ। ਇਸ ਦੌਰਾਨ ਇਕ ਐਕਟਿਵਾ ਸਵਾਰ ਮਹਿਲਾ ਦੀ ਮੋਟਰਸਾਈਕਲ ਸਵਾਰਾਂ ਨਾਲ ਆਹਮੋ-ਸਾਹਮਣੀ ਟੱਕਰ ਵੀ ਹੋ ਗਈ, ਜਿਸ ਵਿਚ ਚਾਰੋ ਹੇਠਾਂ ਡਿੱਗ ਗਏ ਪਰ ਮੋਟਰਸਾਈਕਲ ਸਵਾਰ ਫ਼ਿਰ ਵੀ ਤੇਜ਼ੀ ਨਾਲ ਉਥੋਂ ਫ਼ਰਾਰ ਹੋ ਗਏ। ਇਸ ਵਾਰਦਾਤ ਤੋਂ ਬਾਅਦ ਇਲਾਕਾ ਵਾਸੀਆਂ ਤੇ ਕਾਰੋਬਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਕਾਰਨ ਮਾਨਸਾ ਬੰਦ ਦਾ ਸੱਦਾ ਦਿੱਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਐ ਕਿ ਜੇਕਰ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੇ ਘਟਨਾਵਾਂ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਛੇਤੀ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here