ਜਲਾਲਾਬਾਦ ’ਚ ਲੋਕਾਂ ਹੱਥੇ ਚੜ੍ਹਿਆ ਲੁਟੇਰਾ; ਮੋਬਾਈਲ ਖੋਹ ਕੇ ਭੱਜਦੇ ਨੂੰ ਕੀਤਾ ਕਾਬੂ; ਛਿੱਤਰ ਪਰੇਡ ਬਾਦ ਕੀਤਾ ਪੁਲਿਸ ਹਵਾਲੇ

0
13

ਜਲਾਲਾਬਾਦ ਵਿਚ ਇਕ ਲੁਟੇਰੇ ਨੂੰ ਖੋਹ ਕਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਮੌਕੇ ਤੇ ਮੌਜੂਦ ਲੋਕਾਂ ਨੇ ਉਸ ਨੂੰ ਫੜ ਕੇ ਛਿੱਤਰ ਪਰੇਡ ਕਰਨ ਬਾਅਦ ਪੁਲਿਸ ਹਵਾਲੇ ਕਰ ਦਿੱਤਾ। ਘਟਨਾ ਸ਼ਹਿਰ ਦੇ ਫਾਜਿਲਕਾ ਫਿਰੋਜਪੁਰ ਰੋਡ ਦੀ ਐ। ਜਾਣਕਾਰੀ ਅਨੁਸਾਰ ਇਕ ਬਜ਼ੁਰਗ ਵਿਅਕਤੀ ਪੈਦਲ ਜਾ ਰਿਹਾ ਸੀ ਕਿ ਮੋਟਰ ਸਾਈਕਲ ਤੇ ਸਵਾਰ ਹੋ ਕੇ ਆਏ ਨੌਜਵਾਨ ਨੇ ਉਸ ਦਾ ਮੋਬਾਇਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਮੌਕੇ ਤੇ ਮੌਜੂਦ ਲੋਕਾਂ ਨੇ ਕਾਬੂ ਕਰ ਲਿਆ ਅਤੇ ਛਿੱਤਰ ਪਰੇਡ ਤੋਂ ਬਾਅਦ ਪੀਸੀਆਰ ਟੀਮ ਹਵਾਲੇ ਕਰ ਦਿੱਤਾ। ਫੜਿਆ ਗਿਆ ਮੁਲਜ਼ਮ ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਐ। ਪੁਲਿਸ ਨੇ ਮੁਲਜਮ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਦੱਸਣਯੋਗ ਐ ਜਲਾਲਾਬਾਦ ਸ਼ਹਿਰ ਦੇ ਬਜ਼ਾਰਾਂ ’ਚ ਘੁੰਮ ਰਹੇ ਨਸ਼ੇੜੀ ਕਿਸਮ ਦੇ ਨੌਜ਼ਵਾਨ ਅਕਸਰ ਹੀ ਔਰਤਾਂ , ਬੱਚਿਆਂ ਤੇ ਬਜ਼ੁਰਗਾਂ ਨੂੰ ਮੌਕੇ ਪਾ ਕੇ ਲੋਕਾਂ ਪਾਸੋਂ ਮੋਬਾਇਲ ਫੋਨ ਝੱਪਟਣ ਦੀਆਂ ਕਾਰਵਾਈਆਂ ਨੂੰ ਅੰਜ਼ਾਮ ਦੇ ਰਹੇ ਨੇ ਪਰ ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਇਨ੍ਹਾਂ ਦੇ ਨਕੇਲ ਕੱਸਣ ਦੀ ਥਾਂ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਲੋਕਾਂ ਦਾ ਕਹਿਣਾ ਐ ਕਿ ਜਿਹੜਾ ਕੰਮ ਪੁਲਿਸ ਨੂੰ ਕਰਨਾ ਚਾਹੀਦਾ ਸੀ, ਉਹ ਉਨ੍ਹਾਂ ਨੂੰ ਖੁਦ ਕਰਨਾ ਪੈ ਰਿਹਾ ਐ।
ਇਸੇ ਤਰ੍ਹਾਂ ਦੀ ਘਟਨਾ ਫ਼ਾਜ਼ਿਲਕਾ ਫ਼ਿਰੋਜ਼ਪੁਰ ਰੋਡ ’ਤੇ ਸਥਿਤ ਕਨੇਰਾ ਬੈਂਕ ਦੇ ਨਾਲ ਵਾਲੀ ਗਲੀ ’ਚ ਵਾਪਰੀ ਜਿਥੇ ਪੈਦਲ ਜਾ ਰਹੇ ਬਜ਼ੁਰਗ ਵਿਅਕਤੀ  ਤੋਂ ਪਿੱਛੇ ਤੋਂ ਆਏ ਮੋਟਰਸਾਈਕਲ ’ਤੇ ਸਵਾਰ ਨੇ ਫੋਨ ਝੱਪਟ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੀੜਤ ਵਿਅਕਤੀ ਦੇ ਵੱਲੋਂ ਰੌਲਾ ਪਾਉਣ ਤੇ ਲੋਕਾਂ ਨੇ ਉਸ ਨੂੰ ਕਾਬੂ ਕਰਕੇ ਉਸ ਦੀ ਚੰਗੀ ਤਰ੍ਹਾਂ ਨਾਲ ਸਰਵਿਸ ਕੀਤੀ ਅਤੇ ਬਾਅਦ ’ਚ ਮੋਟਰਸਾਈਕਲ ਸਮੇਤ ਥਾਣਾ ਸਿਟੀ ਜਲਾਲਾਬਾਦ ਦੀ ਪੀ.ਸੀ.ਆਰ ਟੀਮ ਦੇ ਹਵਾਲੇ ਕਰ ਦਿੱਤਾ।

LEAVE A REPLY

Please enter your comment!
Please enter your name here