
ਫਿਰੋਜ਼ਪੁਰ ਦੇ ਸਤੀਆਵਾਲਾ ਚੌਕ ਅੱਜ ਉਸ ਵੇਲੇ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਇਕ ਬੇਕਾਬੂ ਹੋਈ ਤੇਜ਼ ਰਫਤਾਰ ਸਕਾਰਪਿਓ ਕਾਰ ਦਰੱਖਤ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦਰੱਖਤ ਵਿਚ ਟਕਰਾਉਣ ਬਾਅਦ ਕਾਰ ਚਕਨਾਚੂਰ ਹੋ ਗਈ ਜਦਕਿ ਕਾਰ ਚਲਾ ਰਿਹਾ ਨੌਜਵਾਨ ਵਿੰਡਸ਼ੀਲਡ ਵਿਚੋਂ ਬਾਹਰ ਉਛਲ ਗਿਆ ਜਦਕਿ ਦੂਜਾ ਅੰਦਰ ਬੂਰੀ ਤਰ੍ਹਾਂ ਫੱਸ ਗਿਆ। ਦੋਵੇਂ ਨੌਜਵਾਨਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ।
ਘਟਨਾ ਸ਼ਹਿਰ ਦੇ ਸਤੀਆਵਾਲਾ ਚੌਕ ਦੀ ਦੱਸੀ ਜਾ ਰਹੀ ਐ। ਪ੍ਰਤੱਖਦਰਸੀਆਂ ਮੁਤਾਬਕ ਸਕਾਰਪਿਉ ਵਜੀਦਪੁਰ ਵੱਲੋਂ ਆ ਰਹੀ ਸੀ ਕਿ ਬੇਕਾਬੂ ਹੋ ਕੇ ਸੜਕ ਕੰਢੇ ਖੜ੍ਹੀ ਨਿੰਮ ਦੇ ਦਰੱਖਤ ਨਾਲ ਜਾ ਟਕਰਾਈ। ਜੇਕਰ ਇਹ ਗੱਡੀ ਨਿੰਮ ਨਾਲ ਨਾਲ ਟਕਰਾਉਂਦੀ ਤਾਂ ਅੱਗੇ ਖੜੀ ਇਕ ਕਾਰ ਵਿਚ ਸਵਾਰ ਨੌਜਵਾਨਾਂ ਦਾ ਜਾਨੀ ਨੁਕਸਾਨ ਹੋ ਸਕਦੀ ਸੀ।
ਲੋਕਾਂ ਦੇ ਦੱਸਣ ਮੁਤਾਬਕ ਇਕ ਨੌਜਵਾਨ ਸ਼ੀਸ਼ੇ ਵਿਚੋਂ ਬਾਹਰ ਨਿਕਲ ਆਇਆ ਸੀ ਜਦਕਿ ਦੂਜਾ ਅੰਦਰ ਹੀ ਫਸਿਆ ਹੋਇਆ ਸੀ, ਜਿਸ ਨੂੰ ਕਟਰ ਨਾਲ ਲੋਹਾ ਕੱਟ ਕੇ ਬਾਹਰ ਕੱਢਿਆ ਗਿਆ। ਇਸੇ ਦੌਰਾਨ ਹਾਦਸੇ ਦੀਆਂ ਲਾਈਵ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਹਾਦਸਾ ਗ੍ਰਸਤ ਵਾਹਨ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।


