ਪੰਜਾਬ ਤਰਨ ਤਾਰਨ ਪੁਲਿਸ ਵੱਲੋਂ ਹੈਰੋਇਨ ਤਸਕਰੀ ਦਾ ਪਰਦਾਫਾਸ਼; ਡਰੋਨ ਰਾਹੀਂ ਮੰਗਵਾਈ ਡੇਢ ਕਿੱਲੋ ਹੈਰੋਇਨ ਸਮੇਤ ਕਾਬੂ By admin - October 29, 2025 0 14 Facebook Twitter Pinterest WhatsApp ਸਰਹੱਦ ਤੇ ਤੈਨਾਤ ਬੀਐਸਐਫ ਵੱਲੋਂ ਹੈਰੋਇਨ ਤਸਕਰੀ ਦਾ ਪਰਦਾਫਾਸ਼ ਕੀਤਾ ਐ। ਬੀਐਸਐਫ ਨੇ ਡਰੋਨ ਰਾਹੀਂ ਮੰਗਵਾਈ ਗਈ ਡੇਢ ਕਿੱਲੋ ਹੈਰੋਇਨ ਸਮੇਤ ਇਕ ਤਸਕਰ ਨੂੰ ਗ੍ਰਿਫਤਾਰ ਕੀਤਾ ਐ। ਫੜੇ ਗਏ ਮੁਲਜਮ ਦੀ ਪਛਾਣ ਦਿਆ ਸਿੰਘ ਵਾਸੀ ਵਾਂ ਤਾਰਾ ਸਿੰਘ ਵਜੋਂ ਹੋਈ ਐ। ਬੀਐਸਐਫ ਦੇ ਦੱਸਣ ਮੁਤਾਬਕ ਸਰਹੱਦ ਤੇ ਡਰੋਨ ਦੀ ਹਰਕਤ ਤੋਂ ਬਾਅਦ ਵਿੱਢੀ ਤਲਾਸ਼ੀ ਮੁਹਿੰਮ ਦੌਰਾਨ ਦਿਆ ਸਿੰਘ ਨੂੰ ਇਕ ਕਿੱਲੋ 700 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਐ। ਮੁਲਜਮ ਤੋਂ ਇਕ ਸਕੂਟਰ ਵੀ ਬਰਾਮਦ ਕੀਤਾ ਗਿਆ ਐ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਖੇਮਕਰਨ ਸੈਕਟਰ ਵਿੱਚ ਬੀਐਸਐਫ ਦੀ 124ਵੀਂ ਬਟਾਲੀਅਨ ਦੇ ਜਵਾਨਾਂ ਨੂੰ ਸੋਮਵਾਰ ਰਾਤ ਨੂੰ ਬੀਓਪੀ ਐਸਕੇ ਵਾਲਾ ਸਿੰਘ ਨੇੜੇ ਇੱਕ ਡਰੋਨ ਦੀ ਆਵਾਜ਼ ਸੁਣਾਈ ਦਿੱਤੀ ਸੀ। ਜਵਾਨਾਂ ਨੇ ਮੌਕੇ ‘ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਵਿੱਢੀ ਤਲਾਸ਼ੀ ਮੁਹਿੰਮ ਦੌਰਾਨ 58 ਸਾਲਾ ਦਿਆ ਸਿੰਘ ਨੂੰ ਸਕੂਟਰ ਸਮੇਤ ਕਾਬੂ ਕਰ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਹੈਰੋਇਨ ਦੀ ਖੇਪ ਬਰਾਮਦ ਹੋਈ। ਦਯਾ ਸਿੰਘ ਨੇ ਮੁਢਲੀ ਪੁਛਗਿੱਛ ਦੌਰਾਨ ਇਸ ਕੰਮ ਵਿਚ ਉਸ ਦੇ ਭਤੀਜੇ ਮਨਬੀਰ ਸਿੰਘ ਅਤੇ ਉਸਦੇ ਦੋਸਤ ਧਰਮਿੰਦਰ ਸਿੰਘ ਦੀ ਸ਼ਮੂਲੀਅਤ ਕਬੂਲੀ ਐ। ਮੁਲਜਮ ਦੇ ਦੱਸਣ ਮੁਤਾਬਰ ਉਹ ਉਨ੍ਹਾਂ ਦੇ ਕਹਿਣ ‘ਤੇ ਹੈਰੋਇਨ ਦੀ ਢੋਆ-ਢੁਆਈ ਕਰ ਰਿਹਾ ਸੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਨੂੰ ਇਸ ਮਾਮਲੇ ਵਿਚ ਹੋਰ ਖੁਲਾਸੇ ਹੋਣ ਦੀ ਉਮੀਦ ਐ।