ਪੰਜਾਬ ਹੁਸ਼ਿਆਰਪੁਰ ਪੁਲਿਸ ਵੱਲੋਂ ਓਵਰ ਸਪੀਡ ਵਾਹਨਾਂ ਦੀ ਜਾਂਚ; ਸਪੀਡੋਮੀਟਰ ਲਾ ਕੇ ਕੀਤੇ ਤੇਜ਼ ਰਫਤਾਰੀ ਦੇ ਚੱਲਾਨ By admin - October 29, 2025 0 17 Facebook Twitter Pinterest WhatsApp ਹੁਸ਼ਿਆਰਪੁਰ ਪੁਲਿਸ ਨੇ ਓਵਰ-ਸਪੀਡ ਵਾਹਨ ਚਲਾਉਣ ਵਾਲਿਆਂ ਖਿਲਾਫ ਸਖਤੀ ਵਧਾ ਦਿੱਤੀ ਐ। ਪੁਲਿਸ ਨੇ ਸਪੀਡੋਮੀਟਰ ਰਾਹੀਂ ਵਾਹਨਾਂ ਦੇ ਚੱਲਾਨ ਕੱਟਣੇ ਸ਼ੁਰੂ ਕਰ ਦਿੱਤੇ ਨੇ। ਇਸ ਤਹਿਤ ਅੱਜ ਹੁਸ਼ਿਆਰਪੁਰ ਟਰੈਫਿਕ ਪੁਲਿਸ ਨੇ ਜਲੰਧਰ ਚੰਡੀਗੜ੍ਹ ਬਾਈਪਾਸ ਦੇ ਸਪੀਡੋਮੀਟਰ ਲਗਾ ਕੇ ਆ ਰਹੀਆਂ ਗੱਡੀਆਂ ਦੀ ਸਪੀਡ ਚੈੱਕ ਕਰ ਕੇ ਓਵਰ ਸਪੀਡ ਵਾਹਨਾਂ ਦੇ ਚਲਾਨ ਕੀਤੇ ਗਏ। ਟਰੈਫਿਕ ਇੰਚਾਰਜ ਸੁਰਿੰਦਰ ਕੁਮਾਰ ਨੇ ਲੋਕਾਂ ਨੂੰ ਤੈਅ ਸੀਮਾਂ ਅੰਦਰ ਵਾਹਨ ਚਲਾਉਣ ਦੀ ਅਪੀਲ ਕੀਤੀ ਐ। ਦੱਸਣਯੋਗ ਐ ਕਿ ਨਵੀਂ ਤਕਨੀਕ ਵਿਚ ਆ ਰਹੀਆਂ ਗੱਡੀਆਂ ਦੀ ਕਾਫੀ ਜ਼ਿਆਦਾ ਸਪੀਡ ਹੁੰਦੀ ਐ, ਜਿਸ ਕਾਰਨ ਓਵਰ-ਸਪੀਡ ਕਾਰਨ ਕਈ ਵਾਰ ਭਿਆਨਕ ਹਾਦਸੇ ਵੀ ਵਾਪਰ ਜਾਂਦੇ ਨੇ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਆਮ ਲੋਕਾਂ ਨੂੰ ਸਮੇਂ ਸਮੇਂ ਤੇ ਸੈਮੀਨਾਰ ਆਦਿ ਲਗਾ ਕੇ ਜਾਗਰੂਕ ਕੀਤਾ ਜਾਂਦਾ ਐ ਪਰ ਫਿਰ ਵੀ ਵੱਡੀ ਗਿਣਤੀ ਲੋਕ ਓਵਰ-ਸਪੀਡ ਗੱਡੀ ਚਲਾਉਣ ਨੂੰ ਪਹਿਲ ਦਿੰਦੇ ਨੇ, ਜਿਸ ਦੇ ਚਲਦਿਆਂ ਟਰੈਫਿਕ ਪੁਲਿਸ ਵੱਲੋਂ ਨਵੀਂ ਤਕਨੀਕ ਦੇ ਸਪੀਡੋਮੀਟਰਾਂ ਨਾਲ ਵਾਹਨਾਂ ਦੀ ਸਪੀਡ ਮਾਪ ਕੇ ਚੱਲਾਨ ਕੀਤੇ ਜਾ ਰਹੇ ਨੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੈਫਿਕ ਇੰਜਾਰਜ ਸੁਰਿੰਦਰ ਕੁਮਾਰ ਨੇ ਕਿਹਾ ਕਿ ਅੱਜਕੱਲ ਦੇ ਯੁੱਗ ਵਿੱਚ ਬੜੀਆਂ ਆਧੁਨਿਕ ਸਪੀਡ ਦੀਆਂ ਗੱਡੀਆਂ ਆ ਗਈਆਂ ਹਨ ਜਿਸ ਨੂੰ ਲੋਕ ਆਪਣੀ ਜਾਨ ਤਲੀ ਤੇ ਰੱਖ ਕੇ ਓਵਰ ਸਪੀਡ ਕਰਕੇ ਯਾਤਰਾ ਕਰਦੇ ਹਨ ਜਿਸ ਨਾਲ ਉਨਾਂ ਦਾ ਨੁਕਸਾਨ ਤਾਂ ਹੈ ਨਾਲ ਦੂਸਰੇ ਲੋਕਾਂ ਦਾ ਵੀ ਨੁਕਸਾਨ ਹੁੰਦਾ ਹੈ ਇਸ ਲਈ ਹੁਸ਼ਿਆਰਪੁਰ ਪੁਲਿਸ ਵੱਲੋਂ ਇਸ ਸਪੀਡੋ ਮੀਟਰ ਦੀ ਮਦਦ ਦੇ ਨਾਲ ਲੋਕਾਂ ਵਾਹਨਾ ਦੀ ਸਪੀਡ ਚੈੱਕ ਕਰਕੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਸਪੀਡ ਲਿਮਿਟ ਦੇ ਵਿੱਚ ਹੀ ਗੱਡੀ ਚਲਾਉਣੀ ਚਾਹੀਦੀ ਹੈ। ਇਸ ਮੌਕੇ ਤੇ ਟਰੈਫਿਕ ਇੰਚਾਰਜ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਗੱਡੀ ਸਪੀਡ ਲਿਮਿਟ ਦੇ ਵਿੱਚ ਹੀ ਚਲਾਨ ਅਤੇ ਨਸ਼ਾ ਕਰਕੇ ਗੱਡੀ ਨਹੀਂ ਚਲਾਣੀ ਚਾਹੀਦੀ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ ।