
ਸੰਗਰੂਰ ਦੇ ਸੰਗਰੂਰ ਦੇ ਪਿੰਡ ਕਿਲਾ ਭੱੜੀਆਂ ਵਿਖੇ ਪਰਾਲੀ ਸਾੜਣ ਨੂੰ ਲੈ ਕੇ ਕਿਸਾਨ ਤੇ ਪੁਲਿਸ ਪ੍ਰਸ਼ਾਸਨ ਆਹਮੋ ਸਾਹਮਣੇ ਹੋ ਗਏ ਨੇ। ਕਿਸਾਨਾਂ ਨੇ ਪਰਾਲੀ ਦੇ ਨਿਪਟਾਰੇ ਦਾ ਪ੍ਰਬੰਧ ਨਾ ਹੋਣ ਦੇ ਚਲਦਿਆਂ ਪਰਾਲੀ ਨੂੰ ਅੱਗ ਲਗਾ ਕੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਸਥਾਨਕ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਕਰਨੀ ਚਾਹੀ, ਜਿਸ ਦਾ ਕਿਸਾਨਾਂ ਨੇ ਵਿਰੋਧ ਕੀਤਾ। ਕਿਸਾਨਾਂ ਨੇ ਪੁਲਿਸ ਦੀ ਗੱਡੀ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਕਹਿਣਾ ਐ ਕਿ ਪ੍ਰਸ਼ਾਸਨ ਪਰਾਲੀ ਨਿਪਟਾਰੇ ਦਾ ਹੱਲ ਕਰਨ ਤੋਂ ਅਸਮਰੱਥ ਐ, ਜਿਸ ਦੇ ਚਲਦਿਆਂ ਕਿਸਾਨ ਅੱਗ ਲਾਉਣ ਲਈ ਮਜਬੂਰ ਨੇ।
ਇਸੇ ਦੌਰਾਨ ਸੈਂਕੜੇ ਕਿਸਾਨ ਖੇਤਾਂ ਵਿੱਚ ਹੋਏ ਇਕੱਠੇ ਕਿਸਾਨ ਔਰਤਾਂ ਬੱਚੇ ਹੱਥਾਂ ਵਿੱਚ ਝੰਡੇ ਲੈ ਕੇ ਪਹੁੰਚੇ। ਕਿਸਾਨਾਂ ਨੇ ਐਸਐਚਓ ਲੌਂਗੋਵਾਲ ਦੀ ਗੱਡੀ ਅੱਗੇ ਮੋਟਰਸਾਈਕਲ ਸਾਹਮਣੇ ਮੋਟਰ ਸਾਈਕਲ ਲਾ ਕੇ ਨਾਅਰੇਬਾਜੀ ਕੀਤੀ। ਐਸਐਚਓ ਬਲਵੰਤ ਸਿੰਘ ਲੌਂਗੋਵਾਲ ਨੇ ਕਿਹਾ ਕੀ ਅਸੀਂ ਕਰ ਰਹੇ ਹਾਂ ਆਪਣੀ ਡਿਊਟੀ ਅਸੀਂ ਕਿਸਾਨਾਂ ਨੂੰ ਸਮਝਾਉਣ ਦੇ ਲਈ ਆਏ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਐ ਸਿਵਲ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


