ਪੰਜਾਬ ਚਮਕੌਰ ਸਾਹਿਬ ਦੇ ਸਿੱਖ ਖਿਡਾਰੀ ਨੂੰ ਮਿਲੇ ਐਮਪੀ ਚੰਨੀ; ਪਾਵਰ ਸਲੈਪ ਮੁਕਾਬਲੇ ’ਚ ਜੇਤੂ ਰਹਿਣ ’ਤੇ ਕੀਤਾ ਸਨਮਾਨਤ By admin - October 28, 2025 0 53 Facebook Twitter Pinterest WhatsApp ਚਮਕੌਰ ਸਾਹਿਬ ਨਾਲ ਸਬੰਧਤ ਜੁਝਾਰ ਸਿੰਘ ਨੇ ਅੰਤਰ-ਰਾਸ਼ਟਰੀ ਪਾਵਰ ਸਲੈਪ ਮੁਕਾਬਲੇ ਵਿਚ ਸਥਾਨ ਹਾਸਲ ਕੀਤਾ ਐ। ਉਸ ਨੇ ਸਖਤ ਮੁਕਾਬਲੇ ਦੌਰਾਨ ਗੋਰਿਆਂ ਨੂੰ ਮਾਤ ਦੇ ਕੇ ਮੁਕਾਬਲਾ ਆਪਣੇ ਨਾਮ ਕੀਤਾ ਐ। ਇਸੇ ਦੌਰਾਨ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਕਾਂਗਰਸੀ ਸਾਂਸਦ ਚਰਨਜੀਤ ਸਿੰਘ ਚੰਨੀ ਨੇ ਜੁਝਾਰ ਸਿੰਘ ਨੂੰ ਮਿਲ ਕੇ ਜਿੱਤ ਦੀ ਖੁਸ਼ੀ ਸਾਂਝੀ ਕੀਤੀ ਐ। ਸਾਂਸਦ ਚੰਨੀ ਨੇ ਕਿਹਾ ਕਿ ਜੁਝਾਰ ਸਿੰਘ ਨੇ ਇਹ ਮੁਕਾਬਲਾ ਜਿੱਤ ਕੇ ਸ਼ਹੀਦਾਂ ਦੀ ਧਰਤੀ ਦਾ ਮਾਣ ਵਧਾਇਆ ਐ, ਜਿਸ ਲਈ ਸਮੂਹ ਪੰਜਾਬੀ ਉਨ੍ਹਾਂ ਦੇ ਰਿਣੀ ਨੇ। ਦੱਸਣਯੋਗ ਐ ਕਿ ਸ੍ਰੀ ਚਮਕੌਰ ਸਾਹਿਬ ਦੇ ਜੰਮਪਲ ਜੁਝਾਰ ਸਿੰਘ ਪੁੱਤਰ ਸੰਗਤ ਸਿੰਘ ਵੱਲੋਂ ਦੁਬਈ ਵਿਖੇ ਚਪੇੜਾਂ ਮਾਰਨ ਦੀ ਖੇਡ ਦੇ ਸਖਤ ਮੁਕਾਬਲੇ ਵਿਚ ਜਿੱਤ ਹਾਸਲ ਕੀਤੀ ਐ। ਜਿੱਤ ਤੋਂ ਬਾਅਦ ਉਹ ਆਪਣੇ ਜੱਦੀ ਘਰ ਚਮਕੌਰ ਸਾਹਿਬ ਵਿਖੇ ਆਏ ਸਨ, ਜਿੱਥੇ ਸਾਂਸਦ ਚੰਨੀ ਨੇ ਜੁਝਾਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੁਝਾਰ ਸਿੰਘ ਨੇ ਪੂਰੀ ਦੁਨੀਆਂ ਵਿੱਚ ਪਵਿੱਤਰ ਧਰਤੀ ਸ੍ਰੀ ਚਮਕੌਰ ਸਾਹਿਬ, ਪੰਜਾਬ ਤੇ ਹਿੰਦੁਸਤਾਨ ਦਾ ਨਾਮ ਉੱਚਾ ਕੀਤਾ ਹੈ। ਉਹਨਾਂ ਕਿਹਾ ਕਿ ਜੁਝਾਰ ਸਿੰਘ ਪਹਿਲਾਂ ਵੀ ਕੁਸ਼ਤੀਆਂ ਵਿੱਚ ਨਾਮ ਨਾ ਖੱਟ ਚੁੱਕਾ ਹੈ ਅਤੇ ਛਿੰਜਾਂ ਦਾ ਰਾਜਾ ਅਖਵਾਉਂਦਾ ਰਿਹਾ ਹੈ। ਉਹਨਾਂ ਹੋਰਨਾਂ ਨੌਜਵਾਨਾਂ ਨੂੰ ਵੀ ਜੁਝਾਰ ਸਿੰਘ ਤੋਂ ਸੇਧ ਲੈਣ ਦੀ ਅਪੀਲ ਕੀਤੀ। ਇਸ ਮੌਕੇ ਤੇ ਵਿਚਾਰ ਸਾਂਝੇ ਕਰਦਿਆਂ ਜੁਝਾਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਇਹ ਕੰਪੀਟੀਸ਼ਨ ਸ੍ਰੀ ਚਮਕੌਰ ਸਾਹਿਬ ਦੇ ਸ਼ਹੀਦਾਂ ਤੋਂ ਅਸ਼ੀਰਵਾਦ ਪ੍ਰਾਪਤ ਕਰਕੇ ਅਤੇ ਹਰੀ ਸਿੰਘ ਨਲੂਏ ਦੀ ਵਾਰ ਤੋਂ ਹੌਸਲਾ ਲੈ ਕੇ ਜਿੱਤੀ ਹੈ। ਉਹਨਾਂ ਦੂਸਰੇ ਨੌਜਵਾਨਾਂ ਨੂੰ ਵੀ ਗੁਰੂ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਆਪਣੀ ਆਪਣੀ ਮੰਜ਼ਿਲ ਸਰ ਕਰਨ ਦਾ ਸੁਨੇਹਾ ਦਿੱਤਾ।