ਪੰਜਾਬ ਸ਼੍ਰੋਮਣੀ ਅਕਾਲੀ ਦਲ ਦਾ ਰਾਜਾ ਵੜਿੰਗ ’ਤੇ ਹਮਲਾ; ਮੀਡੀਆ ਸਲਾਹਕਾਰ ਰੱਖਣ ਨੂੰ ਲੈ ਕੇ ਚੁੱਕੇ ਸਵਾਲ; ਮੂਸੇਵਾਲਾ ਦੇ ਕਤਲਾਂ ਨਾਲ ਸਾਂਝ-ਭਿਆਲੀ ਦੇ ਇਲਜ਼ਾਮ By admin - October 28, 2025 0 18 Facebook Twitter Pinterest WhatsApp ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸੀ ਸਾਂਸਦ ਤੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੂੰ ਨਵੀਂ ਮੀਡੀਆ ਸਲਾਹਕਾਰ ਦੀ ਨਿਯੁਕਤੀ ਨੂੰ ਲੈ ਕੇ ਘੇਰਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਅਕਾਲੀ ਆਗੂ ਸਰਬਜੀਤ ਸਿੰਘ ਝਿਜਰ ਨੇ ਕਿਹਾ ਕਿ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਦੀ ਸਕਿਊਰਟੀ ਲੀਕ ਕਰਨ ਵਾਲੇ ਲੋਕਾਂ ਨੂੰ ਆਪਣਾ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਐ ਜੋ ਆਪਣੇ ਵਿਚ ਵੱਡੀ ਯਾਰ ਮਾਰ ਐ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਸਿੱਧੂ ਮੂਸੇਵਾਲਾ ਦੇ ਮਾਪਿਆਂ ਸਾਹਮਣੇ ਕਿਸ ਮੂੰਹ ਨਾਲ ਜਾਣਗੇ, ਜਿਨ੍ਹਾਂ ਨੇ ਇਨ੍ਹਾਂ ਲੋਕਾਂ ਦੀ ਗਲਤੀ ਕਾਰਨ ਆਪਣਾ ਨੌਜਵਾਨ ਪੁੱਤਰ ਗੁਆਇਆ ਐ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ 5 ਲੱਖ ਵਿਚ ਆਪਣਾ ਨਵਾਂ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਐ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਕਿਸ ਨੂੰ ਕਿੰਨਾ ਪੈਸਾ ਦਿੰਦਾ ਐ ਸਾਨੂੰ ਇਸ ਨਾਲ ਕੋਈ ਮਤਲਬ ਨਹੀਂ ਐ ਪਰ ਜਦੋਂ ਉਹ ਆਪਣੇ ਅਤੀ ਨਜਦੀਕੀ ਦੋਸਤ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਆਪਣੇ ਮੀਡੀਆ ਸਲਾਹਕਾਰ ਨਿਯੁਕਤ ਕਰ ਰਿਹਾ ਐ ਤਾਂ ਸਵਾਲ ਪੁੱਛਣਾ ਬਣਦਾ ਐ।