ਲਹਿਰਾਗਾਗਾ ਪੁਲਿਸ ਦਾ ਨੇਕ ਉਪਰਾਲਾ; ਹੜ੍ਹ ਪਰਿਵਾਰ ਨੂੰ ਬਣਾ ਕੇ ਦਿੱਤਾ ਨਵਾਂ ਮਕਾਨ; ਐਸਐਸਪੀ ਸਰਤਾਜ ਚਾਹਿਲ ਨੇ ਸੌਂਪੀਆਂ ਚਾਬੀਆਂ

0
18

 

ਲਹਿਰਾਗਾਗਾ ਪੁਲਿਸ ਨੇ ਹੜ੍ਹ ਪਰਿਵਾਰ ਨੂੰ ਘਰ ਬਣਾ ਕੇ ਦੇਣ ਦੇ ਨੇਕ ਉਪਰਾਲਾ ਕੀਤਾ ਐ। ਜਾਣਕਾਰੀ ਅਨੁਸਾਰ ਪਿੰਡ ਲਦਾਲ ਦੇ ਇਕ ਗਰੀਬ ਪਰਿਵਾਰ ਦੇ ਹੜ੍ਹਾਂ ਕਾਰਨ ਮਕਾਨ ਢਹਿ ਗਿਆ ਸੀ। ਪੁਲਿਸ ਪ੍ਰਸ਼ਾਸਨ ਨੇ ਨੇਕ ਉਪਰਾਲਾ ਕਰਦਿਆਂ ਇਸ ਪਰਿਵਾਰ ਨੂੰ ਨਵਾਂ ਮਕਾਨ ਬਣਾ ਕੇ ਦਿੱਤਾ ਐ। ਐਸਐਸਪੀ ਸਰਤਾਜ ਚਹਿਲ ਨੇ ਪਿੰਡ ਵਿਚ ਕਰਵਾਏ ਸਮਾਗਮ ਦੌਰਾਨ ਪਰਿਵਾਰ ਨੂੰ ਮਕਾਨ ਦੀਆਂ ਚਾਬੀਆਂ ਸੌਪੀਆਂ ਗਈਆਂ। ਪਰਿਵਾਰ ਨੇ ਇਸ ਉਪਰਾਲੇ ਲਈ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਐ।
ਇਸ ਮੌਕੇ ਸੰਬੋਧਨ ਕਰਦਿਆਂ ਐਸਐਸਪੀ ਸਰਤਾਜ ਚਾਹਿਲ ਨੇ ਕਿਹਾ ਕਿ ਪੁਲਿਸ ਨਾ ਸਿਰਫ਼ ਕਾਨੂੰਨ ਦੀ ਰਾਖੀ ਕਰਦੀ ਹੈ, ਸਗੋਂ ਲੋਕਾਂ ਦੀਆਂ ਮੁਸਕਾਨਾਂ ਵਾਪਸ ਲਿਆਉਣ ਵਿੱਚ ਵੀ ਸਹਾਈ ਹੁੰਦੀ ਹੈ। ਉਨ੍ਹਾਂ ਨੇ ਡੀਐਸਪੀ ਦੀਪਿੰਦਰ ਪਾਲ ਸਿੰਘ ਜੇਜੀ ਅਤੇ ਐਸਐਚਓ ਕਰਮਜੀਤ ਸਿੰਘ ਦੀ ਸਮਾਜ ਸੇਵੀ ਭੂਮਿਕਾ ਦੀ ਪ੍ਰਸੰਸਾ ਕਰਦਿਆਂ ਅਜਿਹੇ ਕਾਰਜਾਂ ਲਈ ਅੱਗੇ ਵੀ ਗਤੀਸ਼ੀਲ ਰਹਿਣ ਲਈ ਉਤਸ਼ਾਹਤ ਕੀਤਾ।

LEAVE A REPLY

Please enter your comment!
Please enter your name here