ਮਾਛੀਵਾੜਾ ਸਾਹਿਬ ਨੇੜੇ ਬਜ਼ੁਰਗ ਡਰਾਈਵਰ ਨਾਲ ਕੁੱਟਮਾਰ; ਬੱਸ ਹੇਠਾਂ ਆਉਣ ਕਾਰਨ ਕੁੱਤੇ ਦੀ ਹੋਈ ਸੀ ਮੌਤ; ਪੀੜਤ ਹਸਪਤਾਲ ਦਾਖਲ, ਮੰਗਿਆ ਇਨਸਾਫ

0
19

ਮਾਛੀਵਾੜਾ ਸਾਹਿਬ ਨੇੜੇ ਕੁੱਝ ਲੋਕਾਂ ਵੱਲੋਂ ਸਕੂਲੀ ਬੱਸ ਦੇ ਬਜ਼ੁਰਗ ਡਰਾਈਵਰ ਨਾਲ ਬੂਰੀ ਤਰ੍ਹਾਂ ਕੁੱਟਮਾਰ ਦੀ ਖਬਰ ਸਾਹਮਣੇ ਆਈ ਐ। ਡਰਾਈਵਰ ਦਾ ਕਸੂਰ ਸਿਰਫ ਐਨਾ ਹੀ ਸੀ ਕਿ ਉਸ ਦੀ ਬੱਸ ਹੇਠਾਂ ਆ ਕੇ ਇਕ ਕੁੱਤੇ ਦੀ ਮੌਤ ਹੋ ਗਈ ਸੀ, ਇਸ ਤੋਂ ਨਾਰਾਜ ਹੋਏ ਕੁੱਝ ਲੋਕਾਂ ਨੇ ਬੱਸ ਡਰਾਈਵਰ ਦੀ ਬੂਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਐ। ਡਰਾਈਵਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਡਰਾਈਵਰ ਦੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਐ.
ਜਾਣਕਾਰੀ ਅਨੁਸਾਰ ਬਜ਼ੁਰਗ ਬੱਸ ਡਰਾਇਵਰ ਦੀਦਾਰ ਸਿੰਘ ਨੂੰ ਐਨਾ ਜ਼ਿਆਦਾ ਕੁੱਟਿਆ ਗਿਆ ਐ ਕਿ ਉਹ ਬਿਆਨ ਦੇਣ ਤੋਂ ਵੀ ਅਮਸਮਰੱਥ ਐ। ਉਸਦੇ ਪਰਿਵਾਰਕ ਮੈਂਬਰਾਂ ਅਤੇ ਬੱਸ ’ਤੇ ਮੌਜੂਦ ਕੰਡਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾਂ ਦੀ ਤਰ੍ਹਾਂ ਸਕੂਲ ਵੈਨ ਰਾਹੀਂ ਬੱਚਿਆਂ ਨੂੰ ਲੈਣ ਲਈ ਜਾ ਰਹੇ ਸਨ ਕਿ ਰਸਤੇ ਵਿਚ ਪੈਂਦੇ ਪਿੰਡ ਮਾਛੀਵਾੜਾ ਖਾਮ ਨੇੜ੍ ਅਚਾਨਕ ਇੱਕ ਪਾਲਤੂ ਕੁੱਤਾ ਵੈਨ ਅੱਗੇ ਆ ਗਿਆ। ਬੱਸ ਚਾਲਕ ਵਲੋਂ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਜੇਕਰ ਇੱਕਦਮ ਬਰੇਕ ਲਗਾ ਦਿੰਦੇ ਤਾਂ ਬੱਚਿਆਂ ਨੂੰ ਵੀ ਸੱਟਾਂ ਲੱਗ ਸਕਦੀਆਂ ਸਨ। ਇਸ ਹਾਦਸੇ ਵਿਚ ਕੁੱਤੇ ਦੀ ਵੈਨ ਹੇਠਾਂ ਆਉਣ ਕਾਰਨ ਮੌਤ ਹੋ ਗਈ।
ਕੰਡਕਟਰ ਅਨੁਸਾਰ ਜਦੋਂ ਉਹ ਅਗਲੇ ਪਿੰਡ ਬੱਚਿਆਂ ਨੂੰ ਵੈਨ ਵਿਚ ਬਿਠਾ ਰਹੇ ਸਨ ਤਾਂ ਤਿੰਨ ਨੌਜਵਾਨਾਂ ਨੇ ਆ ਕੇ ਬੱਸ ਨੂੰ ਘੇਰ ਲਿਆ ਅਤੇ ਬੱਚਿਆਂ ਨਾਲ ਭਰੀ ਵੈਨ ਦੇ ਸੀਸ਼ਿਆਂ ’ਤੇ ਡਾਂਗਾ ਮਾਰੀਆਂ ਜਿਸ ਕਾਰਨ ਉਨ੍ਹਾਂ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਨੌਜਵਾਨਾਂ ਨੇ ਵੈਨ ਦੀ ਚਾਬੀ ਖੋਹ ਲਈ ਅਤੇ ਬਜ਼ੁਰਗ ਡਰਾਇਵਰ ਨੂੰ ਹੇਠਾਂ ਉਤਾਰ ਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਹਸਪਤਾਲ ਵਿਚ ਇਲਾਜ ਅਧੀਨ ਬਜ਼ੁਰਗ ਦੀਦਾਰ ਸਿੰਘ ਦੇ ਸਰੀਰ ’ਤੇ ਲਾਸ਼ਾਂ ਪਈਆਂ ਹੋਈਆਂ ਸਨ ਜੋ ਸਾਫ਼ ਦੱਸ ਰਹੀਆਂ ਸਨ ਕਿ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।
ਪੀੜਤ ਡਰਾਇਵਰ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਬਜ਼ੁਰਗ ਦੀ ਹੱਥੋਪਾਈ ਦੌਰਾਨ ਪੱਗ ਵੀ ਲਾਹੀ ਗਈ ਇਸ ਲਈ ਕਥਿਤ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬਜ਼ੁਰਗ ਨਾਲ ਹੋਈ ਕੁੱਟਮਾਰ ਦੀ ਮੌਕੇ ’ਤੇ ਮੌਜੂਦ ਵਿਅਕਤੀ ਵਲੋਂ ਵੀਡੀਓ ਬਣਾ ਲਈ ਗਈ ਜੋ ਕਿ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਈਰਲ ਹੋ ਰਹੀ ਹੈ। ਵੀਡੀਓ ਵਿਚ ਬਜ਼ੁਰਗ ਨੂੰ ਫੜ ਕੇ ਉਸਦੀ ਕੁੱਟਮਾਰ ਕੀਤੀ ਜਾ ਰਹੀ ਹੈ ਜੋ ਛੱਡਣ ਲਈ ਮਿੰਨਤਾਂ ਕਰ ਰਿਹਾ ਹੈ। ਸਥਾਨਕ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here