ਪੰਜਾਬ ਜਲੰਧਰ ਪੁਲਿਸ ਵੱਲੋਂ ਫਾਇਰਿੰਗ ਦਾ ਮੁਲਜ਼ਮ ਕਾਬੂ; ਪ੍ਰਾਪਰਟੀ ਲੀਡਰ ’ਤੇ ਗੋਲੀ ਚਲਾਈ ਗਈ ਸੀ ਗੋਲੀ By admin - October 25, 2025 0 38 Facebook Twitter Pinterest WhatsApp ਜਲੰਧਰ ਦਿਹਾਤੀ ਅਧੀਨ ਆਉਂਦੇ ਥਾਣਾ ਫਿਲੌਰ ਦੀ ਪੁਲਿਸ ਨੇ ਪ੍ਰਾਪਰਟੀ ਡੀਲਰ ਤੇ ਗੋਲੀ ਚਲਾਉਣ ਮਾਮਲੇ ਵਿਚ ਲੋੜੀਂਦੇ ਇਕ ਮੁਲਜਮ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਕਾਬੂ ਦੋਸ਼ੀ ਦੀ ਪਛਾਣ ਕਰਨ ਗੋਇਲ ਵਾਸੀ ਆਪਾਰਾ ਵਜੋਂ ਹੋਈ ਐ। ਪੁਲਿਸ ਨੇ ਦੋਸ਼ੀ ਤੋਂ ਘਟਨਾ ਸਮੇਂ ਵਰਤੀ ਕਾਲੀ ਥਾਰ ਵੀ ਬਰਾਮਦ ਕਰ ਲਈ ਐ। ਮਾਮਲੇ ਦਾ ਮੁੱਖ ਦੋਸ਼ੀ ਰਾਹੁਲ ਅਜੇ ਫਰਾਰ ਐ, ਜਿਸ ਦੀ ਭਾਲ ਕੀਤੀ ਜਾ ਰਹੀ ਐ। ਦੱਸਣਯੋਗ ਐ ਕਿ ਬੀਤੇ ਦਿਨ ਅਟਵਾਲ ਹਾਊਸ ਕਲੋਨੀ ਦੇ ਐਮਡੀ ਮਨਦੀਪ ਸਿੰਘ ਗੋਰਾ ‘ਤੇ ਕੁੱਝ ਲੋਕ ਗੋਲੀਆਂ ਚਲਾ ਕੇ ਫਰਾਰ ਹੋ ਗਏ ਸੀ। ਪੁਲਿਸ ਨੇ ਇਸੇ ਮਾਮਲੇ ਵਿਚ ਇਕ ਮੁਲਜਮ ਨੂੰ ਕਾਬੂ ਕੀਤਾ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਦੋਸ਼ੀ ਦੀ ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਕਰਨ ਨੇ ਮੁਲਜਮ ਨੂੰ ਭੱਜਣ ਵਿੱਚ ਮਦਦ ਕੀਤੀ ਸੀ। ਡੀਐਸਪੀ ਨੇ ਅੱਗੇ ਦੱਸਿਆ ਕਿ ਪੀੜਤ ਦੇ ਬਿਆਨ ਦੇ ਆਧਾਰ ‘ਤੇ ਇੱਕ ਵੱਖਰਾ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਮੁੱਖ ਮੁਲਜਮ ਰਾਹੁਲ ਦੇ ਪਿਤਾ, ਮਾਂ ਅਤੇ ਹੋਰ ਰਿਸ਼ਤੇਦਾਰਾਂ ਦਾ ਨਾਮ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਰਨ ਗੋਇਲ ਨੇ ਰਾਹੁਲ ਨੂੰ ਵੀ ਪਨਾਹ ਦਿੱਤੀ ਸੀ ਅਤੇ ਅਪਰਾਧ ਵਿੱਚ ਵਰਤੀ ਗਈ ਕਾਲੀ ਥਾਰ ਵੀ ਬਰਾਮਦ ਕਰ ਲਈ ਗਈ ਐ। ਪੁਲਿਸ ਵੱਲੋਂ ਫਰਾਰ ਮੁਲਜਮ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਐ। ਪੁਲਿਸ ਨੇ ਮੁਲਜਮ ਨੂੰ ਛੇਤੀ ਹੀ ਕਾਬੂ ਕਰਨ ਲੈਣ ਦਾ ਦਾਅਵਾ ਕੀਤਾ ਐ। ਲਿਆ ਗਿਆ ਹੈ।