ਪੰਜਾਬ ਕਪੂਰਥਲਾ ’ਚ ਗੋਲੀ ਚੱਲਣ ਨਾਲ ਤਿੰਨ ਜ਼ਖਮੀ; ਪਿੰਡ ਖੇੜਾ ਦੋਨਾਂ ਮੰਡੀ ਨੇੜੇ ਢਾਬੇ ’ਤੇ ਚੱਲੀ ਗੋਲੀ By admin - October 25, 2025 0 52 Facebook Twitter Pinterest WhatsApp ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰੋਡ ’ਤੇ ਪਿੰਡ ਖੇੜਾ ਦੋਨਾਂ ਦਾਣਾ ਮੰਡੀ ਨੇੜੇ ਚੱਲੀ ਗੋਲੀ ਵਿਚ ਤਿੰਨ ਨੌਜਵਾਨਾਂ ਦੇ ਜ਼ਖਮੀ ਹੋਣ ਦੀ ਖਬਰ ਐ। ਜਖਮੀਆਂ ਦੀ ਪਹਿਚਾਣ ਕਰਨਬੀਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਸੈਦਪੁਰ, ਰਿੰਕੂ ਵਾਸੀ ਸ਼ੇਖੂਪੁਰ ਅਤੇ ਗੁਰਬੀਰ ਸਿੰਘ ਵਾਸੀ ਕਰਤਾਰਪੁਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਤਿੰਨੇ ਇੱਥੇ ਸਥਿਤ ਇਕ ਢਾਬੇ ਤੇ ਰੋਟੀ ਖਾਣ ਗਏ ਸੀ, ਜਿੱਥੇ ਰੰਜ਼ਿਸ਼ ਤਹਿਤ ਕੁੱਝ ਲੋਕਾਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਜ਼ਖਮੀਆਂ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ। ਕਪੂਰਥਲਾ ਦੇ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਕਰਨਵੀਰ ਸਿੰਘ ਨੇ ਦੱਸਿਆ ਕਿ ਉਹ ਢਾਬੇ ਤੇ ਰੋਟੀ ਖਾ ਰਹੇ ਸਨ ਕਿ ਚਾਰ ਪੰਜ ਗੱਡੀਆਂ ਵਿਚ ਸਵਾਰ ਹੋ ਕੇ ਆਏ ਤਿੰਨ ਦਰਜਨ ਨੌਜਵਾਨਾਂ ਨੇ ਉਹਨਾਂ ਉਤੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਫਾਇਰਿੰਗ ਵੀ ਕੀਤੀ, ਜਿਸ ਨਾਲ ਗੁਰਬੀਰ ਸਿੰਘ ਦੇ ਗੋਲੀ ਵੱਜਣ ਅਤੇ ਸਾਡੇ ਤੇ ਤੇਜਧਾਰ ਨਾਲ ਹਮਲਾ ਹੋਣ ਕਾਰਨ ਅਸੀਂ ਤਿੰਨੇ ਜਖਮੀ ਹੋ ਗਏ। ਐਮਰਜੈਂਸੀ ਵਾਰਡ ਵਿੱਚ ਤੈਨਾਤ ਡਿਊਟੀ ਡਾਕਟਰ ਯੋਗਿਤਾ ਨੇ ਦੱਸਿਆ ਕਿ ਜਖਮੀਆਂ ਦਾ ਇਲਾਜ ਜਾਰੀ ਹੈ ਜਦਕਿ ਗੋਲੀ ਵੱਜਣ ਕਾਰਨ ਜ਼ਖਮੀ ਹੋਏ ਗੁਰਬੀਰ ਸਿੰਘ ਵਾਸੀ ਕਰਤਾਰਪੁਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਸੰਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।