ਪੰਜਾਬ ਸੰਗਰੂਰ ’ਚ ਕਿਸਾਨਾਂ ਵੱਲੋਂ ਇੰਸਪੈਕਟਰ ਦਾ ਘਿਰਾਓ; ਬੋਲੀ ਕਰਵਾਉਣ ’ਚ ਆਨਾਕਾਨੀ ਦੇ ਇਲਜ਼ਾਮ By admin - October 24, 2025 0 280 Facebook Twitter Pinterest WhatsApp ਸੰਗਰੂਰ ਦੇ ਪਿੰਡ ਕਿਲ੍ਹਾ ਭਰੀਆਂ ਦੀ ਅਨਾਜ ਮੰਡੀ ਅੱਜ ਵੇਲੇ ਕਿਸਾਨਾਂ ਦੇ ਰੋਸ ਦਾ ਕੇਂਦਰ ਬਣ ਗਈ ਜਦੋਂ ਝੋਨੇ ਦੀ ਬੋਲੀ ਵਿਚ ਦੇਰੀ ਤੋਂ ਨਾਰਾਜ ਕਿਸਾਨਾਂ ਨੇ ਮੰਡੀ ਬੋਰਡ ਦੇ ਇੰਸਪੈਕਟਰ ਦਾ ਘਿਰਾਓ ਕਰ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ ਇੰਸਪੈਕਟਰ ਜਾਣ-ਬੁੱਝ ਕੇ ਬੋਲੀ ਨਹੀਂ ਲਗਾ ਰਿਹਾ। ਕਿਸਾਨਾਂ ਨੇ ਇੰਸਪੈਕਟਰ ਨੂੰ ਤਕਰੀਬਨ ਦੋ ਘੰਟਿਆਂ ਤੱਕ ਮੰਡੀ ਵਿੱਚ ਹੀ ਬੈਠਾ ਕੇ ਰੱਖਿਆ ਗਿਆ। ਮੰਡੀ ਪ੍ਰਬੰਧਕਾਂ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਮਿਹਨਤ ਨਾਲ ਤਿਆਰ ਕੀਤੀ ਝੋਨੇ ਦੀ ਫਸਲ ਮੰਡੀ ਵਿੱਚ ਪਈ ਸੜ ਰਹੀ ਹੈ, ਪਰ ਬੋਰਡ ਅਧਿਕਾਰੀ ਸਮੇਂ ‘ਤੇ ਬੋਲੀ ਨਹੀਂ ਲਗਾ ਰਹੇ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਤੁਰੰਤ ਖਰੀਦ ਪ੍ਰਕਿਰਿਆ ਸ਼ੁਰੂ ਨਾ ਕੀਤੀ ਗਈ, ਤਾਂ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤਾ ਜਾਵੇਗਾ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਝੋਨੇ ਦੀ ਖਰੀਦ ਸਮੇਂ ‘ਤੇ ਨਾ ਹੋਣ ਕਾਰਨ ਕਿਸਾਨਾਂ ਨੂੰ ਵੱਡੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇੰਸਪੈਕਟਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਮੰਡੀ ਵਿੱਚ ਤੁਰੰਤ ਬੋਲੀ ਲਗਾ ਕੇ ਫਸਲ ਦੀ ਖਰੀਦ ਯਕੀਨੀ ਬਣਾਈ ਜਾਵੇ। ਕਿਲ੍ਹਾ ਭਰੀਆਂ ਦੀ ਇਹ ਘਟਨਾ ਸੂਬੇ ਦੀਆਂ ਅਨਾਜ ਮੰਡੀਆਂ ਵਿੱਚ ਚੱਲ ਰਹੀਆਂ ਸਮੱਸਿਆਵਾਂ ਨੂੰ ਇੱਕ ਵਾਰ ਫਿਰ ਉਜਾਗਰ ਕਰ ਰਹੀ ਹੈ, ਜਿੱਥੇ ਕਿਸਾਨ ਅਜੇ ਵੀ ਆਪਣੀ ਫਸਲ ਵੇਚਣ ਲਈ ਲਾਈਨਾਂ ਵਿੱਚ ਖੜੇ ਹਨ। ਕਿਸਾਨਾਂ ਨੇ ਝੋਨੇ ਦੀ ਨਿਰਵਿਘਣ ਬੋਲੀ ਕਰਵਾਉਣ ਦੀ ਮੰਗ ਕੀਤੀ ਐ।