ਗੁਰਦਾਸਪੁਰ ਤਕ ਪਹੁੰਚਿਆ ਕੈਲੀਫੋਰਨੀਆ ਹਾਦਸੇ ਦਾ ਸੇਕ; ਜਸ਼ਨਪ੍ਰੀਤ ਦੇ ਹੱਕ ’ਚ ਨਿਤਰੇ ਪਿੰਡ ਪੁਰਾਣਾਸ਼ਾਲਾ ਵਾਸੀ; ਕਿਹਾ, ਅੰਮ੍ਰਿਤਧਾਰੀ ਜਸ਼ਨਪ੍ਰੀਤ ਨਹੀਂ ਕਰਦਾ ਸੀ ਕੋਈ ਵੀ ਨਸ਼ਾ

0
18

ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਵਿਖੇ ਵਾਪਰੇ ਹਾਦਸੇ ਦਾ ਅਸਰ ਗੁਰਦਾਸਪੁਰ ਦੇ ਪਿੰਡ ਪੁਰਾਨਾ ਸ਼ਾਲਾ ਤੱਕ ਪਹੁੰਚਿਆ ਐ। ਟਰੱਕ ਦੁਰਘਟਨਾ ਦਾ ਕਾਰਨ ਬਣੇ ਜਸ਼ਨਪ੍ਰੀਤ ਸਿੰਘ ਦੇ ਹੱਕ ਵਿਚ ਪੂਰਾ ਖੜ੍ਹਾ ਹੋ ਗਿਆ ਐ। ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਏ ਪਿੰਡ ਵਾਸੀਆਂ ਦਾ ਕਹਿਣਾ ਐ ਕਿ ਜਸ਼ਨਪ੍ਰੀਤ ਸਿੰਘ ਬਚਪਨ ਤੋਂ ਅੰਮ੍ਰਿਤਧਾਰੀ ਸੀ ਅਤੇ ਕੋਈ ਵੀ ਨਸ਼ਾ ਨਹੀਂ ਸੀ ਕਰਦਾ। ਇਸ ਲਈ ਜਸ਼ਨਪ੍ਰੀਤ ਸਿੰਘ ਵੱਲੋਂ ਨਸ਼ੇ ਦੀ ਹਾਲਤ ਵਿਚ ਹਾਦਸਾ ਕਰਨ ਵਾਲੀ ਗੱਲ ਸਮਝ ਨਹੀਂ ਆ ਰਹੀ। ਪਿੰਡ ਵਾਸੀਆਂ ਨੇ ਲੱਗ ਰਹੇ ਇਲਜ਼ਾਮਾਂ ਨੂੰ ਲੈ ਕੇ ਸ਼ੰਕਾ ਜਾਹਰ ਕੀਤੀ ਐ।
ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਜਸ਼ਨਪ੍ਰੀਤ ਬਚਪਨ ਤੋਂ ਹੀ ਗੁਰਸਿੱਖ ਸੀ ਅਤੇ ਇੱਕ ਹੋਣਹਾਰ ਬੱਚਾ ਸੀ। ਇਥੋਂ ਤੱਕ ਕਿ ਉਸਦਾ ਪੂਰਾ ਪਰਿਵਾਰ ਹੀ ਗੁਰਸਿੱਖ ਹੈ। ਨਸ਼ਾ ਕਰਨਾ ਤਾਂ ਦੂਰ ਉਸਨੇ ਕਦੀ ਨਸ਼ੇ ਵੱਲ ਵੇਖਿਆ ਵੀ ਨਹੀਂ ਹੈ। ਲੋਕਾਂ ਨੇ ਨਸ਼ਾ ਕਰ ਕੇ ਟਰੱਕ ਚਲਾਉਣ ਦੇ ਇਲਜਾਮਾਂ ਤੇ ਸ਼ੰਕਾ ਜਾਹਰ ਕੀਤੀ ਐ।  ਜਸ਼ਨਪ੍ਰੀਤ ਸਿੰਘ ਦੇ ਪਿਤਾ ਰਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੁਰਘਟਨਾ ਮਹਿਜ ਇੱਕ ਦੁਰਘਟਨਾ ਹੈ ਜੋ ਕਦੇ ਵੀ ਕਿਸੇ ਨਾਲ ਵੀ ਵਾਪਰ ਸਕਦੀ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਦੁਰਘਟਨਾ ਵਿੱਚ ਮਾਰੇ ਗਏ ਤਿੰਨ ਲੋਕਾਂ ਦੀ ਮੌਤ ਦਾ ਦੁੱਖ ਹੈ ਪਰ ਜਸ਼ਨਪ੍ਰੀਤ ਦਾ ਨਸ਼ੇ ਨਾਲ ਕੋਈ ਸੰਬੰਧ ਨਹੀਂ ਹੈ, ਉਹ ਨਸ਼ਾ ਨਹੀਂ ਕਰਦਾ  ਅਤੇ ਉਸ ਨੂੰ ਨਜਾਇਜ਼ ਭੰਡਿਆ ਜਾ ਰਿਹਾ ਹੈ। ਉਹਨਾਂ ਭਾਰਤ ਸਰਕਾਰ ਤੋਂ ਮਾਮਲੇ ਵਿੱਚ ਦਖਲੰਦਾਜੀ ਕਰ ਕੇ ਇਸ ਦੀ ਗਹਿਰਾਈ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here