ਮੋਗਾ ਸਿਵਲ ਹਸਪਤਾਲ ’ਚ ਚੋਰਾਂ ਦਾ ਧਾਵਾਂ; 11 ਹਜ਼ਾਰ ਬੁਪ੍ਰੀਨੋਰਫਿਨ ਗੋਲੀਆਂ ਲੈ ਕੇ ਫਰਾਰ

0
19

ਮੋਗਾ ਸਿਵਲ ਹਸਪਤਾਲ ਤੋਂ ਵੱਡੀ ਚੋਰੀ ਦੀ ਖ਼ਬਰ ਸਾਹਮਣੇ ਆਈ ਹੈ। ਦੀਵਾਲੀ ਦੀ ਰਾਤ ਨੂੰ ਹਸਪਤਾਲ ਅੰਦਰ ਦਾਖਲ ਹੋਏ ਅਣਪਛਾਤੇ ਚੋਰ ਮੈਡੀਸਨ ਸਟੋਰ ਰੂਮ ਤੋਂ ਬੁਪ੍ਰੀਨੋਰਫਿਨ ਦੀਆਂ ਕਰੀਬ 11 ਹਜ਼ਾਰ ਗੋਲੀਆਂ ਲੈ ਕੇ ਫਰਾਰ ਹੋ ਗਏ।  ਚੋਰੀ ਹੋਈਆਂ ਦਵਾਈਆਂ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਐ। ਖਬਰਾਂ ਮੁਤਾਬਕ ਚੋਰ ਖਿੜਕੀ ਤੋੜ ਕੇ ਅੰਦਰ ਦਾਖਲ ਹੋਏ ਅਤੇ ਸਟੋਰ ਰੂਮ ਦੀ ਅਲਮਾਰੀ ਤੋੜ ਕੇ ਦਵਾਈਆਂ ਲੈ ਕੇ ਫਰਾਰ ਹੋ ਗਏ।  ਚੋਰੀ ਹੋਈ ਦਵਾਈ ਨਸ਼ੇ ਦੇ ਆਦੀ ਮਰੀਜ਼ਾਂ ਲਈ ਵਰਤੀ ਜਾਂਦੀ ਐ। ਇਸ ਸਟੋਰ ਤੋਂ ਦਵਾਈ ਜਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਤੇ ਹੈਲਥ ਕੇਂਦਰਾਂ ਵਿਚ ਸਪਲਾਈ ਕੀਤੀ ਜਾਂਦੀ ਸੀ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਘਟਨਾ 20 ਅਕਤੂਬਰ ਦੀ ਰਾਤ ਵਾਪਰੀ ਐ ਜਿਸ ਦਾ ਪਤਾ 21 ਅਕਤੂਬਰ ਦੀ ਸਵੇਰ ਨੂੰ ਸਟੋਰ ਖੋਲ੍ਹਣ ਸਮੇਂ ਲੱਗਿਆ ਐ। ਜਾਣਕਾਰੀ ਮਿਲਣ ’ਤੇ ਡੀ.ਐਸ.ਪੀ. ਸਿਟੀ ਤੇ ਥਾਣਾ ਸਿਟੀ ਸਾਊਥ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ ਗਈ।
ਦੱਸਣਯੋਗ ਐ ਕਿ ਲਗਭਗ ਇਕ ਮਹੀਨਾ ਪਹਿਲਾਂ ਹੀ ਪੁਰਾਣੀ, ਖ਼ਸਤਾਹਾਲ ਬਿਲਡਿੰਗ ਵਿੱਚ ਚੱਲ ਰਿਹਾ ਮੈਡੀਸਨ ਸਟੋਰ ਹਸਪਤਾਲ ਦੇ ਏ.ਐਨ.ਐਮ. ਸਕੂਲ ਦੇ ਹਾਲ ਵਿੱਚ ਸ਼ਿਫਟ ਕੀਤਾ ਗਿਆ ਸੀ। ਚੋਰੀ ਵੀ ਸਿਰਫ ਬੁਪ੍ਰੀਨੋਰਫਿਨ ਦੀਆਂ ਗੋਲੀਆਂ ਦੀ ਹੀ ਹੋਈ ਹੈ, ਜਿਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸਾਰੀ ਕਾਰਵਾਈ ਪੂਰੀ ਯੋਜਨਾ ਅਧੀਨ ਕੀਤੀ ਗਈ ਹੈ। ਫਿਲਹਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਦੋਸ਼ੀਆਂ ਦਾ ਪਤਾ ਲਗਾਇਆ ਜਾ ਸਕੇ।

LEAVE A REPLY

Please enter your comment!
Please enter your name here