
ਪਟਿਆਲਾ ਜੇਲ੍ਹ ਅੰਦਰ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅੱਜ ਸ਼ਹਿਰ ਦੇ ਰਾਜਿੰਦਰਾ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੇ ਦੰਦ ਦੀ ਤਕਲੀਫ ਦੀ ਡਾਕਟਰੀ ਜਾਂਚ ਕਰਵਾਈ ਗਈ। ਹਸਪਤਾਲ ਅੰਦਰ ਦਾਖਲ ਹੋਣ ਦੌਰਾਨ ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਭਾਈ ਰਾਜੋਆਣਾ ਨੇ ਕਿਹਾ ਕਿ ਉਨ੍ਹਾਂ ਦਾ ਮਸਲਾ 19 ਸਾਲਾਂ ਤੋਂ ਕੋਰਟਾਂ ਵਿਚ ਰੁਲ ਰਿਹਾ ਐ, ਇਸ ਲਈ ਉਹ ਇਸ ਮਾਮਲੇ ਦਾ ਨਿਪਟਾਰਾ ਛੇਤੀ ਚਾਹੁੰਦੇ ਹਨ।
ਇਸ ਤੋਂ ਪਹਿਲਾਂ ਭਾਈ ਰਾਜੋਆਣਾ ਨੂੰ ਭਾਰੀ ਸੁਰੱਖਿਆ ਹੇਠ ਪਟਿਆਲਾ ਜੇਲ੍ਹ ਤੋਂ ਰਜਿੰਦਰਾ ਹਸਪਤਾਲ ਦੇ ਡੈਂਟਲ ਕਲੀਨਿਕ ਵਿਖੇ ਲਿਆਂਦਾ ਗਿਆ। ਦੱਸਣਯੋਗ ਐ ਕਿ ਭਾਈ ਰਾਜੋਆਣਾ ਨੇ ਕੁੱਝ ਦਿਨ ਪਹਿਲਾਂ ਦੰਦ ਦੀ ਤਕਲੀਫ ਬਾਰੇ ਚਿੱਠੀ ਲਿਖੀ ਸੀ, ਜਿਸ ਦੇ ਚਲਦਿਆਂ ਜੇਲ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਵਿਚ ਚੈੱਕਅੱਪ ਲਈ ਲਿਆਂਦਾ ਗਿਆ ਐ।


