ਮੋਗਾ ’ਚ ਨਾਜਾਇਜ਼ ਉਸਾਰੀ ’ਤੇ ਚੱਲਿਆ ਪੀਲਾ ਪੰਜਾ; ਨਗਰ ਨਿਗਮ ਤੇ ਨਿਯਮਾਂ ਤੋਂ ਉਲਟ ਹੋਈ ਸੀ ਉਸਾਰੀ

0
19

ਮੋਗਾ ਪੁਲਿਸ ਨੇ ਨਸ਼ੇ ਦੀ ਕਮਾਈ ਨਾਲ ਬਣੀ ਨਜਾਇਜ ਉਸਾਰੀ ਤੇ ਪੀਲਾ ਪੰਜਾ ਚਲਾਇਆ ਗਿਆ ਐ। ਤੋੜੀ ਗਈ ਜਾਇਦਾਦ ਦੋ ਭਰਾਵਾਂ ਦੀ ਸੀ, ਜਿਨ੍ਹਾਂ ਵਿਚੋਂ ਇਕ ਉਤੇ 8 ਮਾਮਲੇ ਦਰਜ ਨੇ ਅਤੇ ਇਸ ਵੇਲੇ ਜੇਲ੍ਹ ਬੰਦ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਬਿਨਾਂ ਨਕਸ਼ੇ ਤੋਂ ਉਸਾਰੀ ਕਰਨ ਦੀ ਸ਼ਿਕਾਇਤ ਮਿਲੀ ਸੀ, ਜਿਸ ਦੀ ਜਾਂਚ ਤੋਂ ਬਾਅਦ ਕਾਰਵਾਈ ਅਮਲ ਵਿਚ ਲਿਆਂਦੀ ਗਈ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਅਜੇ ਗਾਂਧੀ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨਸ਼ਿਆਂ ਨੂੰ ਲੈ ਕੇ ਕਾਫੀ ਸਖਤ ਐ ਅਤੇ ਕਿਸੇ ਨੂੰ ਵੀ ਨਸ਼ਿਆਂ ਦੀ ਵਿਕਰੀ ਤੇ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here