ਜਲੰਧਰ ’ਚ ਦਿਨ ਦਿਹਾੜੇ ਸਿਲੰਡਰ ਚੋਰੀ; ਘਰ ਤੋਂ ਗੈਸ ਸਿਲੰਡਰ ਲੈ ਕੇ ਚੋਰ ਫਰਾਰ

0
21

 

ਜਲੰਧਰ ਸ਼ਹਿਰ ਅੰਦਰ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ। ਤਾਜ਼ਾ ਮਾਮਲਾ ਸ਼ਹਿਰ ਦੇ ਅਰਜੁਨ ਨਗਰ ਇਲਾਕੇ ਤੋਂ ਸਾਹਮਣੇ ਆਇਆ ਐ, ਜਿੱਥੇ ਇਕ ਘਰ ਵਿਚੋਂ ਦਿਨ ਦਿਹਾੜੇ ਗੈਸ ਸਿਲੰਡਰ ਚੋਰੀ ਹੋ ਗਿਆ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਐ। ਘਟਨਾ ਵੇਲੇ ਪਰਿਵਾਰ ਲੁਧਿਆਣਾ ਵਿਖੇ ਰਿਸ਼ਤੇਦਾਰੀ ਵਿਚ ਗਿਆ ਹੋਇਆ ਸੀ। ਪੀੜਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗ ਐ। ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਤੇ ਜਾਂਚ ਸ਼ੁਰੂ ਕਰ ਦਿੱਤੀ ਐ।
ਜਾਣਕਾਰੀ ਅਨੁਸਾਰ ਘਟਨਾ ਵੇਲੇ ਪਰਿਵਾਰ ਭਾਈ ਦੂਜ ਲਈ ਲੁਧਿਆਣਾ ਗਿਆ ਹੋਇਆ। ਘਰ ਆ ਕੇ ਚੋਰੀ ਦਾ ਪਤਾ ਚੱਲਣ ਬਾਅਦ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਇਕ ਸਖਸ ਸਿਲੰਡਰ ਚੋਰੀ ਕਰ ਕੇ ਭੱਜਦਾ ਦਿਖਾਈ ਦਿੱਤਾ। ਘਰ ਦੇ ਮਾਲਕ ਦਗੇ ਦੱਸਣ ਮੁਤਾਬਕ  ਉਹ ਬੀਤੇ ਦਿਨ ਸ਼ਾਮ ਲੁਧਿਆਣਾ ਜਾ ਰਿਹਾ ਸੀ ਕਿ ਰਸਤੇ ਵਿੱਚ, ਗੁਆਂਢੀਆਂ ਨੇ ਉਸਨੂੰ ਫੋਨ ਕਰ ਕੇ ਦੱਸਿਆ ਕਿ ਉਸਨੇ ਕਿਸੇ ਨੂੰ ਉਨ੍ਹਾਂ ਦੇ  ਵਿੱਚ ਦਾਖਲ ਹੁੰਦੇ ਦੇਖਿਆ ਐ।
ਇਸ ਤੋਂ ਬਾਅਦ ਜਦੋਂ ਉਹ ਵਾਪਸ ਘਰ ਪਰਤੇ ਤਾਂ ਘਰ ਅੰਦਰ ਕਾਫੀ ਸਾਮਾਨ ਟੁੱਟਿਆ ਪਿਆ ਸੀ ਅਤੇ ਗੈਸ ਸਿਲੰਡਰ ਗਾਇਬ ਸੀ। ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ‘ਤੇ ਇਕ ਵਿਅਕਤੀ ਨੇ ਸਿਲੰਡਰ ਚੋਰੀ ਕੇ ਭੱਜਦਾ ਦਿਖਾਈ ਦੇ ਰਿਹਾ ਐ। ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ਤੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here