ਪੰਜਾਬ ਚੰਡੀਗੜ੍ਹ ਦੀ ਸੁਖਨਾ ਝੀਲ ਕਲੱਬ ਨੇੜੇ ਮਿਲਿਆ ਵੱਡਾ ਅਜਗਰ; ਜੰਗਲਾਤ ਵਿਭਾਗ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੀਤਾ ਕਾਬੂ By admin - October 24, 2025 0 51 Facebook Twitter Pinterest WhatsApp ਚੰਡੀਗੜ੍ਹ ਦੇ ਸੁਖਨਾ ਝੀਲ ‘ਤੇ ਰੋਇੰਗ ਸੈਂਟਰ ਵਿੱਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਇੱਕ ਵੱਡਾ ਅਜਗਰ ਅਚਾਨਕ ਦਿਖਾਈ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕੁਝ ਐਥਲੀਟ ਸਵੇਰ ਦੇ ਅਭਿਆਸ ਲਈ ਪਹੁੰਚੇ ਸਨ ਜਦੋਂ ਉਨ੍ਹਾਂ ਨੇ ਝਾੜੀਆਂ ਦੇ ਨੇੜੇ ਅਜਗਰ ਨੂੰ ਦੇਖਿਆ ਅਤੇ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਜੰਗਲਾਤ ਵਿਭਾਗ ਦੀ ਇੱਕ ਟੀਮ ਅਜਗਰ ਨੂੰ ਸੁਰੱਖਿਅਤ ਕਾਬੂ ਕਰ ਲਿਆ। ਫੜੇ ਗਏ ਅਜਗਰ ਲੰਬਾਈ ਲਗਭਗ 8 ਤੋਂ 10 ਫੁੱਟ ਤਕ ਸੀ। ਵਿਭਾਗ ਦੀ ਟੀਮ ਵੱਲੋਂ ਉਸਨੂੰ ਜੰਗਲ ਵਿੱਚ ਸੁਰੱਖਿਅਤ ਛੱਡਿਆ ਜਾਵੇਗਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਾਨਸੂਨ ਤੋਂ ਬਾਅਦ ਆਲੇ ਦੁਆਲੇ ਦੇ ਇਲਾਕਿਆਂ ਤੋਂ ਅਜਿਹੇ ਜੰਗਲੀ ਜਾਨਵਰ ਅਕਸਰ ਝੀਲ ਦੇ ਕੰਢਿਆਂ ‘ਤੇ ਆਉਂਦੇ ਹਨ। ਜੰਗਲਾਤ ਵਿਭਾਗ ਨੇ ਜਨਤਾ ਨੂੰ ਘਬਰਾਉਣ ਦੀ ਬਜਾਏ ਅਜਿਹੀਆਂ ਘਟਨਾਵਾਂ ਬਾਰੇ ਤੁਰੰਤ ਵਿਭਾਗ ਤਕ ਪਹੁੰਚ ਕਰਨ ਦੀ ਅਪੀਲ ਕੀਤੀ ਐ।