ਪੰਜਾਬ ਸਾਬਕਾ ਡੀਜੀਪੀ ਪੁੱਤਰ ਮਾਮਲੇ ’ਚ ਸ਼ਿਕਾਇਤਕਰਤਾ ਦਾ ਬਿਆਨ; ਸ਼ਿਕਾਇਤ ’ਚ ਕੀਤੇ ਦਾਅਵਿਆਂ ਦਾ ਕੀਤਾ ਬਚਾਅ; ਕਿਹਾ, ਗੁਆਢੀ ਹੋਣ ਨਾਤੇ ਪਤਾ ਸੀ ਸੱਚਾਈ By admin - October 23, 2025 0 53 Facebook Twitter Pinterest WhatsApp ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਦੀ ਮੌਤ ਮਾਮਲੇ ਦੇ ਸ਼ਿਕਾਇਤਕਰਤਾ ਨੇ ਸਾਬਕਾ ਡੀਜੀਪੀ ਦੇ ਬੀਤੇ ਦਿਨ ਦਿੱਤੇ ਬਿਆਨ ਲਈ ਪਲਟਵਾਰ ਕੀਤਾ ਐ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਿਕਾਇਤਕਰਤਾ ਸਮਸੂਦੀਨ ਚੌਧਰੀ ਨੇ ਕਿਹਾ ਕਿ ਉਸ ਵੱਲੋਂ ਆਪਣੀ ਸ਼ਿਕਾਇਤ ਵਿਚ ਜੋ ਕੁੱਝ ਵੀ ਦੱਸਿਆ ਗਿਆ ਐ, ਉਹ ਸਹੀ ਐ। ਸਾਬਕਾ ਡੀਜੀਪੀ ਦੀਆਂ ਟਿੱਪਣੀਆਂ ਬਾਰੇ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦਾ ਮਾਲੇਰਕੋਟਲਾ ਵਿਖੇ ਗੁਆਢੀ ਐ ਅਤੇ ਉਸ ਨੇ ਤੱਥਾਂ ਦੇ ਆਧਾਰ ਤੇ ਹੀ ਸਾਰੇ ਸ਼ਿਕਾਇਤ ਦਰਜ ਕਰਵਾਈ ਐ