ਪੰਜਾਬ ਤਰਨ ਤਾਰਨ ’ਚ ਭਰਾ ਹੱਥੋਂ ਭਰਾ ਦਾ ਕਤਲ; ਸਾਬਕਾ ਫੌਜੀ ਨੇ ਚਚੇਰੇ ਭਰਾ ਨੂੰ ਮਾਰੀ ਗੋਲੀ By admin - October 23, 2025 0 18 Facebook Twitter Pinterest WhatsApp ਤਰਨਤਾਰਨ ਦੇ ਕਸਬਾ ਹਰੀਕੇ ਪੱਤਣ ਨਜ਼ਦੀਕ ਪੈਂਦੇ ਪਿੰਡ ਨੱਥੂਪੁਰ ਵਿਖੇ ਸਾਬਕਾ ਫੌਜੀ ਵੱਲੋਂ ਆਪਣੇ ਚਚੇਰੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਰਣਜੀਤ ਸਿੰਘ ਰਾਣਾ ਪੁੱਤਰ ਬਲੀ ਸਿੰਘ ਆਪਣੇ ਘਰ ਅੱਗੇ ਖੜ੍ਹਾ ਸੀ ਕਿ ਉਸ ਦੇ ਚਚੇਰੇ ਭਰਾ ਸਾਬਕਾ ਫੌਜੀ ਹਰਪਾਲ ਸਿੰਘ ਪਾਲਾ ਪੁੱਤਰ ਬਲਕਾਰ ਸਿੰਘ ਨੇ ਆਪਣੀ ਰਾਈਫ਼ਲ ਨਾਲ ਉਸ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਮ੍ਰਿਤਕ ਰਣਜੀਤ ਸਿੰਘ ਵਿਆਹਿਆ ਹੋਇਆ ਸੀ ਤੇ ਉਸ ਦਾ ਇਕ ਪੁੱਤਰ ਹੈ। ਰਣਜੀਤ ਸਿੰਘ ਗੁਰਦੁਆਰਾ ਈਸ਼ਰਧਾਮ ਨਾਨਕਸਰ ਹਰੀਕੇ ਵਿਖੇ ਗ੍ਰੰਥੀ ਵਜੋਂ ਸੇਵਾ ਨਿਭਾਅ ਰਿਹਾ ਸੀ। ਘਟਨਾ ਤੋਂ ਬਾਦ ਮੌਕੇ ਤੇ ਪਹੁੰਚੀ ਥਾਣਾ ਚੋਹਲਾ ਸਾਹਿਬ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਐ।