ਮੋਗਾ ’ਚ ਪਟਾਕਿਆਂ ਨੂੰ ਲੈ ਕੇ ਚੱਲੀ ਗੋਲੀ; ਗੋਲੀ ਲੱਗਣ ਨਾਲ ਇਕ ਗੰਭੀਰ ਜ਼ਖਮੀ

0
27

ਮੋਗਾ ਦੇ ਪਿੰਡ ਕਮਾਲ ਵਿਖੇ ਪਟਾਕੇ ਚਲਾਉਣ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਚੱਲੀ ਗੋਲੀ ਨਾਲ ਇਕ ਜਣੇ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਐ। ਪੀੜਤ ਦੀ ਪਛਾਣ ਜੋਗਿੰਦਰ ਸਿੰਘ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਜੋਗਿੰਦਰ ਸਿੰਘ ਨੇ ਕੁੱਝ ਲੋਕਾਂ ਨੂੰ ਆਪਣੇ ਘਰ ਦੇ ਗੇਟ ਅੱਗੇ ਪਟਾਕੇ  ਚਲਾਉਣ ਤੋਂ ਟੋਕਿਆ ਸੀ, ਜਿਸ ਤੋਂ ਬਾਅਦ ਦੂਜੀ ਧਿਰ ਨੇ ਗੋਲੀ ਚਲਾ ਦਿੱਤੀ। ਜੋਗਿੰਦਰ ਸਿੰਘ ਨੂੰ ਲੱਤ ਵਿਚ ਗੋਲੀ ਲੱਗਣ ਕਾਰਨ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਐ।
ਘਟਨਾ ਬੀਤੀ ਦੇਰ ਰਾਤ ਦੀ ਐ। ਜਾਣਾਕਰੀ ਅਨੁਸਾਰ ਜੋਗਿੰਦਰ ਸਿੰਘ ਨੇ ਕੁਝ ਨੌਜਵਾਨਾਂ ਨੂੰ ਆਪਣੇ ਘਰ ਦੇ ਬਾਹਰ ਪਟਾਕੇ ਚਲਾਉਣ ਤੋਂ ਰੋਕਿਆ ਸੀ।  ਇਸ ਤੋਂ ਗੁੱਸੇ ਵਿੱਚ ਆਏ ਨੌਜਵਾਨਾਂ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਜੋਗਿੰਦਰ ਸਿੰਘ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਜੋਗਿੰਦਰ ਸਿੰਘ ਦੀ ਖੱਬੀ ਲੱਤ ਵਿੱਚ ਲੱਗੀ, ਉਸਨੂੰ ਕੋਟ ਈਸੇ ਖਾਨ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਜਦੋਂ ਜੋਗਿੰਦਰ ਸਿੰਘ ਦਾ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਐਕਸ-ਰੇ ਕੀਤਾ ਗਿਆ, ਤਾਂ ਉਸਦੀ ਖੱਬੀ ਲੱਤ ਵਿੱਚ ਗੋਲੀ ਲੱਗੀ ਹੋਈ ਮਿਲੀ, ਜਿਸ ਤੋਂ ਬਾਅਦ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।
ਜ਼ਖਮੀ ਦੇ ਪੁੱਤਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਹ ਕੱਲ੍ਹ ਦੇਰ ਸ਼ਾਮ ਘਰ ਵਿੱਚ ਸਨ ਜਦੋਂ ਦੋ ਨੌਜਵਾਨ ਉਨ੍ਹਾਂ ਦੇ ਘਰ ਦੇ ਬਾਹਰ ਪਟਾਕੇ ਚਲਾ ਰਹੇ ਸਨ। ਉਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਘਰ ਵਿੱਚ ਹੋਈ ਇੱਕ ਪਿਛਲੀ ਘਟਨਾ ਦਾ ਹਵਾਲਾ ਦਿੰਦੇ ਹੋਏ ਅਜਿਹਾ ਕਰਨ ਤੋਂ ਮਨ੍ਹਾਂ ਕੀਤਾ ਤਾਂ ਉਨ੍ਹਾਂ ਨੇ ਸਾਡੇ ਘਰ ‘ਤੇ ਹਮਲਾ ਕਰ ਕੇ ਗੋਲੀਆਂ ਚਲਾ ਦਿੱਤੀਆਂ।
ਸਰਕਾਰੀ ਹਸਪਤਾਲ ਵਿੱਚ ਡਿਊਟੀ ‘ਤੇ ਤਾਇਨਾਤ ਡਾ. ਸ਼ਿਖਾ ਰਾਣਾ ਨੇ ਦੱਸਿਆ ਕਿ ਜੋਗਿੰਦਰ ਸਿੰਘ ਨਾਮ ਦਾ ਇੱਕ ਮਰੀਜ਼ ਕਮਾਲ ਪਿੰਡ ਤੋਂ ਗੋਲੀ ਲੱਗਣ ਨਾਲ ਆਇਆ ਸੀ। ਉਨ੍ਹਾਂ ਦੀ ਲੜਾਈ ਹੋਈ। ਜੋਗਿੰਦਰ ਸਿੰਘ ਦੀ ਖੱਬੀ ਲੱਤ ਵਿੱਚ ਗੋਲੀ ਲੱਗੀ ਸੀ, ਜਿਸਦਾ ਐਕਸ-ਰੇ ਵਿੱਚ ਖੁਲਾਸਾ ਹੋਇਆ। ਉਸਨੂੰ ਹੁਣ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮਰੀਜ਼ ਇਸ ਸਮੇਂ ਠੀਕ ਹੈ, ਪਰ ਗੋਲੀ ਅਜੇ ਵੀ ਉਸਦੀ ਲੱਤ ਦੇ ਅੰਦਰ ਹੈ।

LEAVE A REPLY

Please enter your comment!
Please enter your name here