ਕੋਟਕਪੂਰਾ ’ਚ ਗੋਲੀ ਲੱਗਣ ਨਾਲ ਨੌਜਵਾਨ ਜ਼ਖ਼ਮੀ; ਰੰਜ਼ਿਸ਼ ਦੇ ਚਲਦਿਆਂ ਗੋਲੀ ਮਾਰ ਕੇ ਹੋਏ ਫਰਾਰ

0
18

ਕੋਟਕਪੂਰਾ ਵਿਖੇ ਪੁਰਾਣੀ ਰੰਸ਼ਿਸ਼ ਦੇ ਚਲਦਿਆਂ ਚੱਲੀ ਗੋਲੀ ਨਾਲ ਇਕ ਨੌਜਵਾਨ ਦੇ ਜ਼ਖਮੀ ਹੋਣ ਦੀ ਖਬਰ ਐ। ਜਾਣਕਾਰੀ ਅਨੁਸਾਰ ਪੀੜਤ ਪਟਾਕਿਆਂ ਦੀ ਦੁਕਾਨ ’ਤੇ ਬੈਠਿਆ ਸੀ ਕਿ ਇਸੇ ਦੌਰਾਨ ਹਮਲਾਵਰਾਂ ਨੇ ਉਸ ਦੇ ਗੋਲੀਆਂ ਚਲਾ ਦਿੱਤੀਆਂ। ਪੀੜਤ ਨੂੰ ਗੰਭੀਰ ਹਾਲਤ ਵਿਚ ਫਰੀਦਕੋਟ ਦੇ ਜੀਜੀਐਸ ਮੈਡੀਕਲ ਕਾਲਜ ਵਿਖੇ ਦਾਖਲ ਕਰਵਾਇਆ ਗਿਆ ਐ। ਪੀੜਤ ਦੇ ਪਰਿਵਾਰ ਦਾ ਇਲਜਾਮ ਐ ਕਿ ਕੁੱਝ ਦਿਨ ਪਹਿਲਾਂ ਵੀ ਜ਼ਖਮੀ ਨੌਜਵਾਨ ਤੇ ਹਮਲਾ ਹੋਇਆ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਦੇ ਚਲਦਿਆਂ ਮੁਲਜਮਾਂ ਨੇ ਮੁੜ ਹਮਲਾ ਕੀਤਾ ਐ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਖਮੀ ਦੇ ਭਰਾ ਲਲਿਤ ਨੇ ਦੱਸਿਆ ਕਿ ਬੀਤੇ ਕੱਲ੍ਹ ਉਹਨਾਂ ਨੇ ਪਟਾਖਿਆਂ ਦੀ ਸਟਾਲ ਲਗਾਈ ਹੋਈ ਸੀ ਜਿਥੇ ਕੁਝ ਲੜਕੇ ਆਏ ਅਤੇ ਮਾਰਕੁੱਟ ਕਰਨ ਲੱਗੇ। ਉਹਨਾਂ ਦੱਸਿਆ ਕਿ ਉਸ ਸਮੇਂ ਲੋਕਾਂ ਨੇ ਵਿਚ ਬਚਾਅ ਕਰਦੇ ਹੋਏ ਲੜਾਈ ਰੁਕਵਾ ਦਿੱਤੀ ਪਰ ਹਮਲਾਵਰ ਉਹਨਾਂ ਦੇ ਗੱਲੇ ਵਿਚੋਂ ਕਰੀਬ 10 ਹਜਾਰ ਰੁਪਏ ਚੋਰੀ ਕਰ ਕੇ ਲੈ ਗਏ ਸਨ ਜਿਸ ਸਬੰਧੀ ਉਹਨਾਂ ਨੇ ਥਾਨਾਂ ਸਿਟੀ ਕੋਟਕਪੂਰਾ ਵਿਖੇ ਸ਼ਿਕਾਇਤ ਵੀ ਦਿੱਤੀ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਉਹਨਾਂ ਦੱਸਿਆ ਕਿ ਦੇਰ ਸ਼ਾਮ ਜਦ ਉਹ ਆਪਣੀ ਪਟਾਖਿਆਂ ਦੀ ਸਟਾਲ ਤੇ ਪਟਾਖੇ ਵੇਚ ਰਹੇ ਸਨ ਤਾਂ ਉਹੀ ਹਮਲਾਵਰ ਫਿਰ ਆਏ ਅਤੇ ਸਿਧੇ ਉਹਨਾਂ ਤੇ ਫਾਇਰਿੰਗ ਕਰ ਦਿੱਤੀ। ਉਹਨਾਂ ਦੱਸਿਆ ਕਿ ਕਰੀਬ 3 ਫਾਇਰ ਕੀਤੇ ਗਏ ਜਿਸ ਨਾਲ ਉਸ ਦੇ ਚਚੇਰਾ ਭਰਾ ਦੇ ਪੇਟ ਵਿਚ ਗੋਲੀ ਵੱਜੀ, ਉਸ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ, ਤਾਂ ਅਸੀਂ ਆਪਣੇ ਭਰਾ ਨੂੰ ਫਰੀਦਕੋਟ ਦੇ GGS ਮੈਡੀਕਲ ਦਾਖਲ ਕਰਵਾਇਆ ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਉਹਨਾਂ ਪੁਲਿਸ ਤੇ ਦੋਸ਼ ਲਗਾਉਂਦਿਆ ਕਿਹਾ ਕਿ ਕੁਝ ਸਮਾਂ ਪਹਿਲਾਂ ਵੀ ਉਕਤ ਹਮਲਾਵਰਾਂ ਨਾਲ ਸਾਡੀ ਲੜਾਈ ਹੋਈ ਸੀ ਜਿਸ ਸਬੰਧੀ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਪਰ ਉਦੋਂ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਕੱਲ੍ਹ ਫਿਰ ਸ਼ਿਕਾਇਤ ਦਿੱਤੀ ਸੀ ਪੁਲਿਸ ਕੱਲ੍ਹ ਵੀ ਕੋਈ ਕਾਰਵਾਈ ਨਹੀਂ ਕੀਤੀ, ਅੱਜ ਹੁਣ ਉਹਨਾਂ ਗੋਲੀ ਹੀ ਮਾਰ ਦਿੱਤੀ। ਉਹਨਾਂ ਸਰਕਾਰ ਤੋਂ ਇਨਸਾਫ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਗਿਰਫ਼ਤਾਰ ਕਰਨ ਦੀ ਮੰਗ ਕੀਤੀ। ਇਸ ਪੂਰੇ ਮਾਮਲੇ ਸਬੰਧੀ ਥਾਣਾ ਸਿਟੀ ਕੋਟਕਪੂਰਾ ਪੁਲਿਸ ਵਲੋਂ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here