ਗੁਰਦਾਸਪੁਰ ’ਚ ਸਰਪੰਚ ’ਤੇ ਬੇਅਦਬੀ ਦੇ ਇਲਜ਼ਾਮ; ਸਰਪੰਚ ਨੇ ਦੋਸ਼ ਨਕਾਰੇ, ਪੁਲਿਸ ਕਰ ਰਹੀ ਜਾਂਚ

0
56

ਗੁਰਦਾਸਪੁਰ ਦੇ ਪਿੰਡ ਭਾਗੋਕਾਵਾਂ ਵਿਖੇ ਬਣੇ ਸ੍ਰੀ ਗੁਰੂ ਰਵਿਦਾਸ ਮੰਦਰ ਦਾ ਮਸਲਾ ਇਕ ਵਾਰ ਫਿਰ ਗਰਮਾ ਗਿਆ ਐ। ਪਿੰਡ ਦੇ ਕੁੱਝ ਲੋਕਾਂ ਨੇ ਪਿੰਡ ਦੇ ਮੌਜੂਦਾ ਸਰਪੰਚ ਤੇ ਮੰਦਰ ਦੀ ਬੇਅਦਬੀ ਕਰਨ ਦੇ ਇਲਜਾਮ ਲਾਏ ਨੇ। ਲੋਕਾਂ ਦਾ ਇਲਜਾਮ ਐ ਕਿ ਸਰਪੰਚ ਨੇ ਆਪਣੇ ਸਾਥੀਆਂ ਮਿਲ ਕੇ ਇਮਾਰਤ ਦੀ ਤੋੜ-ਫੋੜ ਕੀਤੀ ਐ। ਇਨ੍ਹਾਂ ਲੋਕਾਂ ਦਾ ਕਹਿਣਾ ਐ ਕਿ ਜੇਕਰ ਪ੍ਰਸ਼ਾਸਨ ਨੇ ਇਨਸਾਫ ਨਾ ਦਿੱਤਾ ਤਾਂ ਭਾਈਚਾਰੇ ਦੀਆਂ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਵਿੱਢਿਆ ਜਾਵੇਗਾ। ਉਧਰ ਸਰਪੰਚ ਨੇ ਦੋਸ਼ ਨਕਾਰਦਿਆਂ ਕਿਹਾ ਕਿ ਮਸਲਾ ਜਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਐ ਅਤੇ ਕੁੱਝ ਲੋਕ ਜਾਣਬੁੱਝ ਕੇ ਪਿੰਡ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ।
ਪਹਿਲੀ ਧਿਰ ਦਾ ਕਹਿਣਾ ਐ ਕਿ ਸਰਪੰਚ ਨੇ ਭਾਈਚਾਰੇ ਦੀ ਔਰਤ ਦਾ ਘਰ ਢਾਹਿਆ ਐ ਅਤੇ ਉਨ੍ਹਾਂ ਦੇ ਮੰਦਰ ਦੇ ਨਿਸ਼ਾਨ ਸਾਹਿਬ ਨੇੜੇ ਕਬਜੇ ਦੀ ਕੋਸ਼ਿਸ਼ ਕੀਤੀ ਐ। ਦੂਜੇ ਪਾਸੇ ਸਰਪੰਚ ਨੇ ਦੋਸ਼ ਨਕਾਰਦਿਆਂ ਕਿਹਾ ਕਿ ਪੰਚਾਇਤ ਵੱਲੋਂ ਉਸ ਤੋਂ ਅੱਗੇ ਪੈਂਦੇ ਪਲਾਟਾਂ ਨੂੰ ਰਸਤਾ ਬਣਾਇਆ ਗਿਆ ਸੀ। ਸਰਪੰਚ ਨੇ ਕਿਹਾ ਕਿ ਸਬੰਧਤ ਪਲਾਟ ਦੀ ਮਾਲਕ ਔਰਤ ਵੱਲੋਂ ਜੰਗਲਾਤ ਵਿਭਾਗ ਤੇ ਰੁੱਖਾਂ ਦੀ ਕੱਟਾਈ ਕੀਤੀ ਸੀ, ਜਿਸ ਦੀ ਉਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਅਤੇ ਉਹ ਕਾਰਵਾਈ ਤੋਂ ਬਚਣ ਲਈ ਮੰਦਿਰ ਦੀ ਬੇਅਦਬੀ ਦੀ ਝੂਠੀ ਕਹਾਣੀ ਘਰ ਰਹੀ ਐ।

 

LEAVE A REPLY

Please enter your comment!
Please enter your name here