ਪੰਜਾਬ ਸਮਾਣਾ ’ਚ ਸਾਬਕਾ ਸਰਪੰਚ ਵੱਲੋਂ ਖੁਦਕੁਸ਼ੀ; ਪਤੀ ਸਮੇਤ ਚਾਰ ਲੋਕਾਂ ਖਿਲਾਫ ਕੇਸ ਦਰਜ By admin - October 19, 2025 0 45 Facebook Twitter Pinterest WhatsApp ਸਮਾਣਾ ਦੇ ਪਿੰਡ ਕਕਰਾਲਾ ਭਾਈਕਾ ਦੀ ਸਾਬਕਾ ਮਹਿਲਾ ਸਰਪੰਚ ਕਰਮਜੀਤ ਕੌਰ ਵੱਲੋਂ ਘਰ ਅੰਦਰ ਫਾਹਾ ਲਾ ਕੇ ਖੁਦਕੁਸ਼ੀ ਦੀ ਖਬਰ ਸਾਹਮਣੇ ਆਈ ਐ। ਮ੍ਰਿਤਕਾ ਨੇ ਜੀਵਨ ਲੀਲਾ ਸਮਾਪਤ ਕਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ ਜਿਸ ਵਿੱਚ ਕਥਿਤ ਦੋਸਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਐ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਤੇ ਪਤੀ ਸਮੇਤ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਮ੍ਰਿਤਕ ਨੇ ਵੀਡੀਓ ਵਿਚ ਕੀਤੇ ਇਕਸਾਫ ਮੁਤਾਬਕ ਉਸ ਦੇ ਵਿਆਹ ਨੂੰ 15 ਸਾਲ ਹੋ ਚੁੱਕੇ ਨੇ ਅਤੇ ਉਸ ਦੇ ਦੋ ਬੱਚੇ ਹਨ ਲੇਕਿਨ ਪਤੀ ਦੇ ਰਿਸ਼ਤੇਦਾਰ ਵਿੱਚ ਕਿਸੇ ਲੜਕੀ ਨਾਲ ਨਜਾਇਜ਼ ਸਬੰਧ ਬਣ ਗਏ ਜਿਸ ਨੂੰ ਲੈ ਕੇ ਉਹਨਾਂ ਵਿੱਚ ਆਪਸ ਝਗੜਾ ਰਹਿਣ ਲੱਗਿਆ ਪੇਕੇ ਪਰਿਵਾਰ ਵੱਲੋਂ ਕਈ ਵਾਰ ਆਪਣੇ ਜਵਾਈ ਨੂੰ ਸਮਝਾਇਆ ਗਿਆ ਲੇਕਿਨ ਨਹੀਂ ਹਟਿਆ, ਜਿਸ ਤੋਂ ਪ੍ਰੈਸ਼ਾਨ ਹੋ ਕੇ ਉਸ ਨੇ ਇਹ ਕਦਮ ਚੁੱਕਿਆ ਐ। ਮ੍ਰਿਤਕਾ ਦੇ ਪਿਤਾ ਰੁਲਦਾ ਰਾਮ ਦੀ ਸ਼ਿਕਾਇਤ ਤੇ ਸਮਾਣਾ ਸਦਰ ਪੁਲਿਸ ਵੱਲੋਂ ਉਸਦੇ ਪਤੀ ਸੱਸ ਨਣਦ ਅਤੇ ਪ੍ਰੇਮਿਕਾ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਐ। ਮ੍ਰਿਤਕ ਦੇ ਪਿਤਾ ਅਤੇ ਰਿਸ਼ਤੇਦਾਰਾਂ ਨੇ ਕਥਿਤ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ।