
ਮਰਹੂਮ ਬਾਡੀ ਬਿਲਡਰ ਰਵਿੰਦਰ ਸਿੰਘ ਘੁੰਮਣ ਦੇ ਮਾਪਿਆਂ ਨੇ ਕੈਂਡਲ ਮਾਰਚ ਕੱਢ ਕੇ ਆਪਣੇ ਪੁੱਤਰ ਦੀ ਮੌਤ ਦਾ ਇਨਸਾਫ ਮੰਗਿਆ ਐ। ਪਰਿਵਾਰਕ ਮੈਂਬਰਾਂ ਦਾ ਇਲਜਾਮ ਐ ਕਿ ਇਹ ਇਲਾਜ ਦੌਰਾਨ ਮੌਤ ਕੋਈ ਹਾਦਸਾ ਨਹੀਂ ਬਲਕਿ ਕਤਲ ਸੀ। ਵਰਿੰਦਰ ਘੁੰਮਣ ਦੇ ਪਿਤਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦਾ ਪੁੱਤਰ ਪੂਰੀ ਤਰ੍ਹਾਂ ਤੰਦਰੁਸਤ ਆਪ੍ਰੇਸ਼ਨ ਥੀਏਟਰ ਗਿਆ ਸੀ। ਹਸਪਤਾਲ ਅਧਿਕਾਰੀਆਂ ਨੇ ਕਿਹਾ ਸੀ ਕਿ ਸਰਜਰੀ ਵਿੱਚ ਸਿਰਫ਼ ਅੱਧਾ ਘੰਟਾ ਲੱਗੇਗਾ ਪਰ ਬਾਅਦ ਵਿਚ ਉਨ੍ਹਾਂ ਦੇ ਪੁੱਤਰ ਦੀ ਲਾਸ਼ ਉਨ੍ਹਾਂ ਨੂੰ ਸੌਂਪ ਦਿੱਤੀ ਗਈ। ਉਨ੍ਹਾਂ ਸਰਕਾਰ ਤੇ ਲੋਕਾਂ ਨੂੰ ਵੀ ਇਨਸਾਫ ਲਈ ਸਾਥ ਦੇਣ ਦੀ ਅਪੀਲ ਕੀਤੀ ਐ।


