ਪੰਜਾਬ ਗੁਰਦਾਸਪੁਰ ’ਚ ਮੁਆਵਜਾ ਵੰਡਣ ਦੀ ਮੁਹਿੰਮ ਜਾਰੀ; 10 ਪਿੰਡਾਂ ਅੰਦਰ ਵੰਡੇ 5 ਕਰੋੜ 20 ਲੱਖ; ਹਲਕਾ ਇੰਚਾਰਜ ਰਮਨ ਬਹਿਲ ਵੱਲੋਂ ਸਰਕਾਰ ਦਾ ਧੰਨਵਾਦ By admin - October 18, 2025 0 45 Facebook Twitter Pinterest WhatsApp ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਹੜ੍ਹ ਪੀੜਤਾਂ ਨੂੰ ਮੁਆਵਜਾ ਰਾਸ਼ੀ ਵੰਡਣ ਦਾ ਦੌਰ ਲਗਾਤਾਰ ਜਾਰੀ ਐ। ਗੱਲ ਜੇਕਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਕੀਤੀ ਜਾਵੇ ਤਾਂ ਜ਼ਿਲ੍ਹੇ ਦੇ 10 ਪਿੰਡਾਂ ਅੰਦਰ 166 ਪੀੜਤਾਂ ਨੂੰ 5 ਕਰੋੜ 20 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵੰਡੀ ਜਾ ਚੁੱਕੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਵੱਲੋਂ ਇੰਨੀ ਜਲਦੀ ਮੁਆਵਜਾ ਰਾਸ਼ੀ ਵੰਡੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਸਾਰੇ ਪੀੜਤਾਂ ਤਕ ਮੁਆਵਜਾ ਰਾਸ਼ੀ ਪਹੁੰਚਾਉਣ ਲਈ ਵਚਨਬੱਧ ਐ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਆਵਜਾ ਰਾਸ਼ੀ ਵਧਾਉਂਦਿਆਂ 6800 ਰੁਪਏ ਪ੍ਰਤੀ ਏਕੜ ਤੋਂ 20 ਹਜਾਰ ਰੁਪਏ ਪ੍ਰਤੀ ਏਕੜ ਕੀਤੀ ਗਈ ਹੈ, ਜੋ ਦੇਸ਼ ਭਰ ਵਿੱਚੋਂ ਸੱਭ ਤੋਂ ਵੱਧ ਹੈ ਅਤੇ ਪੰਜਾਬ ਸਰਕਾਰ ਵਲੋਂ ਮਹਿਜ 30 ਦਿਨਾਂ ਦੇ ਅੰਦਰ ਅੰਦਰ ਦੀਵਾਲੀ ਤੋਂ ਪਹਿਲਾਂ ਮੁਆਵਜ਼ਾ ਹੜ ਪੀੜਤਾਂ ਦੇ ਖਾਤਿਆਂ ਵਿੱਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਫਸਲਾਂ, ਮੁਕਾਨਾਂ ਦੇ ਹੋਏ ਨੂਕਸਾਨ, ਪਸ਼ੂ ਪਾਲਕਾਂ ਦੇ ਪਸ਼ੂ ਧਨ ਆਦਿ ਹੜਾਂ ਨਾਲ ਹੋਏ ਨੁਕਸਾਨ ਦਾ ਮੁਆਵਜਾ ਦੇਣ ਲਈ ਵਚਨਬਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਵੀ ਹੜ ਪੀੜਤਾਂ ਨਾਲ ਖੜੀ ਸੀ ਤੇ ਹੁਣ ਵੀ ਹਰ ਪੱਖੋਂ ਪੀੜਤਾਂ ਨਾਲ ਖੜੀ ਐ ਅਤੇ ਹਰ ਪੀੜਤ ਤਕ ਸਹਾਇਤਾ ਰਾਸ਼ੀ ਪਹੁੰਚਦੀ ਕੀਤੀ ਜਾਵੇਗੀ।