ਸਰਹਿੰਦ ਰੇਲਵੇ ਸਟੇਸ਼ਨ ’ਤੇ ਗੱਡੀ ਨੂੰ ਲੱਗੀ ਅੱਗ; ਸਮਾਂ ਰਹਿੰਦੇ ਪਤਾ ਚੱਲਣ ਕਾਰਨ ਟਲਿਆ ਵੱਡਾ ਹਾਦਸਾ; ਤਿੰਨ ਬੋਗਿਆਂ ਨੂੰ ਪਹੁੰਚਿਆ ਨੁਕਸਾਨ, ਜਾਂਚ ਜਾਰੀ

0
19

 

ਸਰਹਿੰਦ ਰੇਲਵੇ ਸਟੇਸ਼ਨ ’ਤੇ ਰੇਲ ਗੱਡੀ ਦੇ ਡੱਬਿਆਂ ਨੂੰ ਅੱਗ ਲੱਗਣ ਦੀ ਖਬਰ ਐ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਸਰਸਾ ਜਾਣ ਵਾਲੀ ਗਰੀਬ ਰੱਥ ਐਕਸਪ੍ਰੈੱਸ ਗੱਡੀ ਨੂੰ ਰੇਲਵੇ ਸਟੇਸ਼ਨ ਤੋਂ ਅੱਧਾ ਕਿਲੋਮੀਟਰ ਅੱਗੇ ਜਾ ਕੇ ਅੱਗ ਲੱਗ ਗਈ। ਯਾਤਰੀ ਡੱਬੇ ਬੋਗੀ ਵਿਚੋਂ ਧੂੰਆਂ ਨਿਕਲਦਾ ਵੇਖ ਕੇ ਗੱਡੀ ਨੂੰ ਰੋਕ ਦਿੱਤਾ ਗਿਆ। ਘਟਨਾ ਦਾ ਸਮੇਂ ਤੋਂ ਪਹਿਲਾਂ ਪਤਾ ਚੱਲਣ ਕਾਰਨ ਵੱਡਾ ਹਾਦਸਾ ਟੱਲ ਗਿਆ ਐ। ਹਾਦਸੇ ਨਾਲ ਤਿੰਨ ਬੋਗੀਆਂ ਨੂੰ ਨੁਕਸਾਨ ਪਹੁੰਚਿਆ ਐ। ਰੇਲਵੇ ਅਧਿਕਾਰੀਆਂ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਦਿੱਤੀ ਐ। ਜਾਣਕਾਰੀ ਅਨੁਸਾਰ ਹਾਦਸੇ ਵੇਲੇ ਗੱਡੀ ਸਰਹਿੰਦ ਰੇਲਵੇ ਸਟੇਸ਼ਨ ਤੋਂ ਕੁੱਝ ਹੀ ਦੂਰ ਸੀ। ਘਟਨਾ ਦਾ ਸਮਾਂ ਰਹਿੰਦੇ ਪਤਾ ਚੱਲ  ਜਾਣ ਕਾਰਨ ਗੱਡੀ ਨੂੰ ਰੋਕ ਕੇ ਕਾਬੂ ਪਾਇਆ ਗਿਆ।

LEAVE A REPLY

Please enter your comment!
Please enter your name here