ਮੋਗਾ ਦੇ ਬਜ਼ਾਰਾਂ ’ਚ ਦਿਵਾਲੀ ਦੀਆਂ ਰੌਣਕਾਂ; ਲੋਕ ਘਰਾਂ ’ਚੋਂ ਨਿਕਲ ਕੇ ਕਰ ਰਹੇ ਖਰੀਦਦਾਰੀ; ਪੁਲਿਸ ਨੇ ਸੁਰੱਖਿਆ ਦੇ ਕੀਤੇ ਹੋਏ ਪੁਖਤਾ ਪ੍ਰਬੰਧ

0
17

ਰੌਸ਼ਨੀ ਦੇ ਤਿਉਹਾਰ ਦਿਵਾਲੀ ਨੂੰ ਲੈ ਕੇ ਦੇਸ਼ ਭਰ ਦੇ ਬਾਜ਼ਾਰਾਂ ਅੰਦਰ ਰੌਣਕਾਂ ਲੱਗੀਆਂ ਹੋਈਆਂ ਨੇ। ਗੱਲ ਜੇਕਰ ਮੋਗਾ ਸ਼ਹਿਰ ਦੀ ਕੀਤੀ ਜਾਵੇ ਤਾਂ ਇੱਥੇ ਲੋਕ ਖਰੀਦਦਾਰੀ ਕਰਨ ਬਾਜ਼ਾਰਾਂ ਵਿੱਚ ਪਹੁੰਚ ਰਹੇ ਨੇ, ਜਿਸ ਦੇ ਚਲਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ। ਦੁਕਾਨਦਾਰਾਂ ਅੰਦਰ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਐ ਕਿ ਇਸ ਵਾਰ ਕਾਫੀ ਨਵੀਆਂ ਐਟਮਾਂ ਆਈਆਂ ਨੇ ਜਿਨ੍ਹਾਂ ਨੂੰ ਵੇਖਣ ਲਈ ਗ੍ਰਾਹਕ ਪਹੁੰਚ ਤਾਂ ਰਹੇ ਨੇ ਪਰ ਅਜੇ ਹੁੰਗਾਰਾ ਮੱਠਾ ਦਿਖਾਈ ਦੇ ਰਿਹਾ ਐ।
ਉੱਥੇ ਹੀ ਖਰੀਦਦਾਰੀ ਕਰਨ ਪਹੁੰਚੇ ਗ੍ਰਾਹਕ ਨੇ ਕਿਹਾ ਕਿ ਘਰ ਦੇ ਲਈ ਰੋਸ਼ਨੀ ਦੇ ਸਾਜ-ਸਜਾਵਟ ਸਾਮਾਨ ਅਤੇ ਤੋਹਫ਼ਿਆਂ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਪੁਲਿਸ ਵੱਲੋਂ ਲਗਾਤਾਰ ਨਾਕਾਬੰਦੀ ਕੀਤੀ ਜਾ ਰਹੀ ਹੈ ਕਿਉਂਕਿ ਤਿਉਹਾਰਾਂ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਐ।

 

LEAVE A REPLY

Please enter your comment!
Please enter your name here