ਪੰਜਾਬ ਫਰੀਦਕੋਟ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਤਹਿਤ ਚੈਕਿੰਗ; ਨਸ਼ਿਆਂ ਦੀ ਬਹੁਤਾਤ ਵਾਲਿਆਂ ਇਲਾਕਿਆਂ ਦੀ ਜਾਂਚ By admin - October 18, 2025 0 15 Facebook Twitter Pinterest WhatsApp ਫਰੀਦਕੋਟ ਪੁਲਿਸ ਨੇ ਆਪਰੇਸ਼ਨ ਕਾਸੋ ਤਹਿਤ ਛਾਪੇਮਾਰੀ ਕਰ ਕੇ ਨਸ਼ੇ ਦੀਆਂ ਹੋਟ ਸਪਾਟ ਥਾਵਾਂ ਦੀ ਚੈਕਿੰਗ ਕੀਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਸ਼ਹਿਰ ਅੰਦਰ ਨਸ਼ਿਆਂ ਨੂੰ ਪੂਰੀ ਤਰ੍ਹਾਂ ਠੱਲ ਪੈ ਚੁੱਕੀ ਹੈ ਅਤੇ ਵੱਡੇ ਨਸ਼ਾ ਤਸਕਰਾਂ ਖਿਲਾਫ ਮਾਮਲੇ ਦਰਜ ਕਰ ਜੇਲਾਂ ਚ ਭੇਜਿਆ ਗਿਆ ਹੈ ਪਰ ਹਾਲੇ ਵੀ ਕਈ ਨਸ਼ਾ ਤਸਕਰ ਅਜਿਹੇ ਹਨ ਜਿਹੜੇ ਜਮਾਨਤ ਤੇ ਜਾਂ ਪੇਰੋਲ ਤੇ ਬਾਹਰ ਆ ਕੇ ਮੁੜ ਨਸ਼ੇ ਦੇ ਧੰਦੇ ਨਾਲ ਜੁੜ ਜਾਂਦੇ ਹਨ ਜਿਨਾਂ ਤੇ ਸਖਤੀ ਕਰਨ ਲਈ ਅੱਜ ਪੁਲਿਸ ਵੱਲੋਂ ਤਲਾਸ਼ੀ ਅਭਿਆਨ ਚਲਾਏ ਗਏ। ਉਹਨਾਂ ਕਿਹਾ ਕਿ ਇਸ ਤਲਾਸ਼ੀ ਅਭਿਆਨ ਦੇ ਦੌਰਾਨ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ ਜਿਨਾਂ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਨਸ਼ਾ ਕਰਦੇ ਹਨ ਅਤੇ ਆਪਣੀ ਮਰਜ਼ੀ ਨਾਲ ਨਸ਼ਾ ਛੱਡਣਾ ਚਾਹੁੰਦੇ ਹਨ। ਉਹਨਾਂ ਨੂੰ ਪੁਲਿਸ ਵੱਲੋਂ ਰੈਸਕਿਊ ਕਰਕੇ ਰੀਹੈਬੀਟੇਸ਼ਨ ਸੈਂਟਰਾਂ ਵਿੱਚ ਭੇਜਿਆ ਜਾਂਦਾ ਹੈ ਤੇ ਉਹਨਾਂ ਦਾ ਇਲਾਜ ਮੁਫਤ ਕਰਾਇਆ ਜਾਂਦਾ ਹੈ ਤਾਂ ਜੋ ਉਹ ਇਸ ਨਸ਼ੇ ਦੀ ਦਲਦਲ ਚੋਂ ਬਾਹਰ ਨਿਕਲ ਸਕਣ।