ਰਾਜੋਆਣਾ ਮਾਮਲਾ ਲਟਕਣ ਤੋਂ ਐਸਜੀਪੀਸੀ ਨਿਰਾਸ਼; ਗੁਰਚਰਨ ਸਿੰਘ ਗਰੇਵਾਲ ਨੇ ਜਾਹਰ ਕੀਤੀ ਚਿੰਤਾ

0
23

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ ਮੁੜ ਲਟਕਣ ਤੇ ਨਰਾਜਗੀ ਜਾਹਰ ਕੀਤੀ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਸੁਪਰੀਮ ਕੋਰਟ ਵਿਚ ਹੋ ਰਹੀ ਸੁਣਵਾਈ ਤੋਂ ਕਾਫੀ ਉਮੀਦਾਂ ਸਨ ਪਰ ਮਾਮਲੇ ਦੀ ਅਗਲੀ ਤਰੀਕ ਪੈਣ ਕਾਰਨ ਸਿੱਖ ਸੰਗਤ ਅੰਦਰ ਨਿਰਾਸ਼ਾ ਪਾਈ ਜਾ ਰਹੀ ਐ। ਉਨ੍ਹਾਂ ਸਰਕਾਰ ਤੇ ਨਿਆ ਪਾਲਿਕਾ ਨੂੰ ਇਸ ਪਾਸੇ ਗੰਭੀਰ ਹੋਣ ਦੀ ਅਪੀਲ ਕੀਤੀ ਐ।
ਉਨ੍ਹਾਂ ਕਿਹਾ ਕਿ 29 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੂੰ ਅਜੇ ਤੱਕ ਇੱਕ ਵੀ ਪਰੋਲ ਨਹੀਂ ਮਿਲੀ ਤੇ ਪਿਛਲੇ 18 ਸਾਲਾਂ ਤੋਂ ਉਹ ਫਾਂਸੀ ਦੀ ਸਜ਼ਾ ਦੇ ਫੈਸਲੇ ਤੋਂ ਬਾਅਦ ਫਾਂਸੀ ਚੱਕੀਆਂ ਵਿੱਚ ਕੱਟ ਰਿਹਾ ਹੈ। ਕਰੀਬ ਪੰਜ ਸਾਲਾਂ ਤੋਂ ਉਹ ਆਪਣੇ ਮਾਮਲੇ ਦਾ ਜਲਦੀ ਫੈਸਲਾ ਕਰਨ ਲਈ ਸੁਪਰੀਮ ਕੋਰਟ ਵਿਚ ਪਾਈ ਅਰਜ਼ੀ ਦੇ ਫੈਸਲੇ ਦੀ ਉਡੀਕ ਕਰ ਰਹੇ ਨੇ ਪਰ ਅਜੇ ਤਕ ਇਸ ਕੋਈ ਅੰਤਮ ਫੈਸਲਾ ਨਹੀਂ ਆ ਸਕਿਆ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਵੀ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਪਾਈ ਗਈ ਸੀ। ਪਿਛਲੇ ਦਿਨੀਂ 15 ਤਰੀਕ ਨੂੰ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਇਸ ਮਾਮਲੇ ਵਿੱਚ ਹਰ ਹਾਲਤ ਵਿੱਚ ਜਵਾਬ ਦਿਤਾ ਜਾਵੇ ਨਹੀਂ ਤਾਂ ਕੋਰਟ ਆਪ ਸੁਣਵਾਈ ਕਰੇਗੀ।
ਉਨ੍ਹਾਂ ਕਿਹਾ ਕਿ ਸਿੱਖ ਸੰਗਤ ਤੇ ਐਸਜੀਪੀਸੀ ਵੱਲੋਂ ਮਾਮਲੇ ਵਿੱਚ ਅੰਤਮ ਫੈਸਲੇ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਕੇਸ ਇਨ-ਲਿਸਟ ਨਹੀਂ ਕੀਤਾ ਗਿਆ। ਉਮੀਦ ਸੀ ਕਿ ਸ਼ਾਇਦ ਇਹ ਸਪਲੀਮੈਂਟਰੀ ਲਿਸਟ ਵਿੱਚ ਪਾਇਆ ਜਾਵੇ, ਪਰ ਰਾਤ ਨੂੰ ਉਹ ਵੀ ਨਹੀਂ ਹੋਇਆ, ਇਸ ਕਾਰਨ ਸੁਣਵਾਈ ਨਹੀਂ ਹੋ ਸਕੀ ਤੇ ਹੁਣ ਇਸ ਮਾਮਲੇ ਦੀ ਅਗਲੀ ਤਰੀਕ ਪੈ ਚੁੱਕੀ ਐ।
ਗੁਰਚਰਨ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਤਰੀਕਾਂ ਤੇ ਤਰੀਕਾਂ ਲੱਗਣ ਨਾਲ ਸਿੱਖ ਭਾਵਨਾਵਾਂ ਨੂੰ ਚੋਟ ਪਹੁੰਚ ਰਹੀ ਹੈ। ਰਾਜੋਆਣਾ ਸਾਹਿਬ ਪਹਿਲਾਂ ਹੀ ਆਪਣੀ ਸਜ਼ਾ ਦਾ ਸਮਾਂ ਪੂਰਾ ਕਰ ਚੁੱਕੇ ਹਨ ਪਰ ਫਿਰ ਵੀ ਮਾਮਲਾ ਲਟਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਅੰਦਰ ਨਿਆਇਕ ਪ੍ਰਣਾਲੀ ਨੂੰ ਲੈ ਕੇ ਨਰਾਜਗੀ ਵੱਧ ਰਹੀ ਐ, ਇਸ ਲਈ ਸਰਕਾਰ ਤੇ ਨਿਆਪਾਲਿਕਾ ਨੂੰ ਇਸ ਮਾਮਲੇ ਤੇ ਗੰਭੀਰ ਹੋਣ ਦੀ ਲੋੜ ਹੈ।

LEAVE A REPLY

Please enter your comment!
Please enter your name here