ਪਟਿਆਲਾ ਦੇ ਸ਼ੁਤਰਾਣਾ ਹਲਕੇ ’ਚ ਵੰਡੀ ਮੁਆਵਜਾ ਰਾਸ਼ੀ; ਵਿਧਾਇਕ ਕੁਲਵੰਤ ਸਿੰਘ ਨੇ ਵੰਡੇ ਮੁਆਵਜੇ ਦੇ ਚੈੱਕ

0
18

ਪੰਜਾਬ ਸਰਕਾਰ ਵੱਲੋਂ ਮਿਸ਼ਨ ਚੜ੍ਹਦੀਕਲਾ ਤਹਿਤ ਹੜ੍ਹ ਪੀੜਤਾਂ ਨੂੰ ਲਗਾਤਾਰ ਮੁਆਵਜਾ ਰਾਸ਼ੀ ਵੰਡੀ ਜਾ ਰਹੀ ਐ। ਇਸੇ ਤਹਿਤ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਹਲਕੇ ਦੇ ਪਿੰਡ ਰਤਨਹੇੜੀ, ਗੁਰਦਿਆਲਪੁਰਾ, ਮਦਨਹੇੜੀ ਤੇ ਅਸਮਾਨਪੁਰ ਦੇ ਪਿੰਡਾਂ ਅੰਦਰ ਜਾ ਕੇ ਲੋਕਾਂ ਨੂੰ ਮੁਆਵਜਾ ਦੇ ਮਨਜੂਰੀ ਪੱਤਰ ਮੁਹੱਈਆ ਕਰਵਾਏ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਕਿਹਾ ਕਿ ਭਾਵੇਂ 20 ਹਜ਼ਾਰ ਰਕਮ ਕਾਫੀ ਥੋੜੀ ਐ ਪਰ ਜੇਕਰ ਕੇਂਦਰ ਸਰਕਾਰ ਮਦਦ ਕਰ ਦਿੰਦੀ ਤਾਂ ਇਹ ਰਕਮ 50 ਹਜ਼ਾਰ ਵੀ ਹੋ ਸਕਦੀ ਸੀ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਕੇਵਲ ਖਾਨਾਪੂਰਤੀ ਕਰਦੀਆਂ ਸਨ। ਪਿਛਲੀਆਂ ਸਰਕਾਰਾਂ ਵਾਲੇ 40-40 ਰੁਪਏ ਦੇ ਚੈੱਕ ਵੀ ਕੱਟੇ ਜਾਂਦੇ ਸੀ, ਪਰ ਮੌਜੂਦਾ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਮਦਦ ਨਾ ਮਿਲਣ ਦੇ ਬਾਵਜੂਦ 20 ਹਜ਼ਾਰ ਪ੍ਰਤੀ ਏਕੜ ਮੁਆਵਜਾ ਦਿੱਤਾ ਐ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਅਗਲੀ ਫਸਲ ਲਈ ਖਾਦ-ਬੀਜ ਦੇਣ ਦੀ ਵੀ ਪਾਬੰਦ ਐ ਅਤੇ ਆਉਂਦੇ ਸਮੇਂ ਇਹ ਸਹਾਇਤਾ ਵੀ ਪੀੜਤ ਲੋਕਾਂ ਤਕ ਪਹੁੰਚਾਈ ਜਾਵੇਗੀ।

LEAVE A REPLY

Please enter your comment!
Please enter your name here