ਫਾਜਿਲਕਾ ’ਚ ਢਾਬਾ ਮਾਲਕ ਨਾਲ ਕੁੱਟਮਾਰ; ਤੰਦੂਰੀ ਰੋਟੀ ਨੂੰ ਲੈ ਕੇ ਹੋਇਆ ਸੀ ਵਿਵਾਦ; ਕੁੱਟਮਾਰ ਦੀ ਘਟਨਾ ਸੀਸੀਟੀਵੀ ’ਚ ਕੈਦ

0
21

ਫਾਜਿਲਕਾ ਵਿਚ ਇਕ ਢਾਬਾ ਮਾਲਕ ਨੂੰ ਗ੍ਰਾਹਕ ਨੂੰ ਟੋਕਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਗ੍ਰਾਹਕ ਨੇ ਢਾਬਾ ਮਾਲਕ ਤੇ ਹਮਲਾ ਕਰ ਦਿੱਤਾ। ਦਰਅਸਲ ਹੋਟਲ ਮਾਲਕ ਦਾ ਕਸੂਰ ਸਿਰਫ ਐਨਾ ਹੀ ਸੀ ਕਿ ਉਸ ਨੇ ਗ੍ਰਾਹਕ ਨੂੰ ਤੰਦੂਰ ਤੇ ਰੋਟੀ ਰੱਖ ਕੇ ਖਾਣ ਤੋਂ ਟੋਕਿਆ ਸੀ। ਇਸ ਤੋਂ ਬਾਦ ਤੈਸ਼ ਵਿਚ ਆਏ ਗ੍ਰਾਹਕ ਨੇ ਪਹਿਲਾਂ ਬਹਿਸ਼ ਕੀਤੀ ਅਤੇ ਫਿਰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ, ਜਿਸ ਵਿਚ ਰੈਸਟੋਰੈਂਟ ਸਟਾਫ ਮਿੰਨਤਾ ਕਰਦਾ ਦਿਖਾਈ ਦੇ ਰਿਹਾ ਐ ਜਦਕਿ ਗ੍ਰਾਹਕ ਵਾਰ ਵਾਰ ਹਮਲੇ ਦੀ ਕੋਸ਼ਿਸ਼ ਕਰ ਰਿਹਾ ਐ। ਗ੍ਰਾਹਕ ਦੇ ਹਗਾਮੇ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਐ।

LEAVE A REPLY

Please enter your comment!
Please enter your name here