
ਤਰਨ ਤਾਰਨ ਪੁਲਿਸ ਨੇ 2 ਜਣਿਆਂ ਤੇ ਕਤਲ ਮਾਮਲੇ ਵਿਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਐ। ਫੜੇ ਗਏ ਮੁਲਜਮਾਂ ਦੀ ਪਛਾਣ ਸਰਦੂਲ ਸਿੰਘ ਉਰਫ ਦੋਲਾ ਪੁੱਤਰ ਕਾਲਾ ਸਿੰਘ ਵਾਸੀ ਲੋਹਾਰ ਥਾਣਾ ਗੋਇੰਦਵਾਲ ਸਾਹਿਬ ਅਤੇ ਹਰਪਾਲ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਸੰਗਤਪੁਰਾ ਥਾਣਾ ਚੋਹਲਾ ਸਾਹਿਬ ਵਜੋਂ ਹੋਈ ਐ। ਇਨ੍ਹਾਂ ਦੋਵੇਂ ’ਤੇ ਨਿਸ਼ਾਨ ਸਿੰਘ ਅਤੇ ਅਜੈਬ ਸਿੰਘ ਨਾਮ ਦੇ ਵਿਅਕਤੀਆਂ ਤੇ ਗੋਲੀਆਂ ਚਲਾਉਣ ਦੇ ਇਲਜਾਮ ਤਹਿਤ ਮਾਮਲਾ ਦਰਜ ਹੋਇਆ ਸੀ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਪੁਲਿਸ ਦੇ ਦੱਸਣ ਮੁਤਾਬਕਰਾਜਵਿੰਦਰ ਕੌਰ ਪਤਨੀ ਲੇਟ ਗੁਰਮੀਤ ਸਿੰਘ ਵਾਸੀ ਨੌਸ਼ਿਹਰਾ ਪੰਨੂਆਂ ਨੇ ਥਾਣਾ ਸਰਹਾਲੀ ਹਾਜ਼ਰ ਆ ਕੇ ਆਪਣਾ ਬਿਆਨ ਦਰਜ਼ ਕਰਵਾਇਆ ਕਿ ਉਸਦਾ ਲੜਕਾ ਨਿਸ਼ਾਨ ਸਿੰਘ ਚੌਧਰੀ ਆਪਣੀ ਐਕਟਿਵਾ ਤੇ ਸਵਾਰ ਹੋਕੇ ਅੱਡਾ ਨੋਸ਼ਿਹਰਾ ਪੰਨੂਆਂ ਗਿਆ ਸੀ ਕਿ ਰਸਤੇ ਵਿਚ 3 ਅਣਪਛਾਤੇ ਵਿਅਕਤੀਆਂ ਨੇ ਨਿਸ਼ਾਨ ਸਿੰਘ ਉੱਪਰ ਗੋਲੀਆਂ ਚਲਾ ਦਿੱਤੀਆਂ ਅਤੇ ਨਿਸ਼ਾਨ ਸਿੰਘ ਦੀ ਮੌਤ ਹੋ ਗਈ।
ਇਸਦੇ ਨਾਲ ਹੀ ਥਾਣਾ ਚੋਹਲਾ ਸਾਹਿਬ ਵਿਖੇ ਗੁਰਜਿੰਦਰ ਕੌਰ ਪਤਨੀ ਅਜੈਬ ਸਿੰਘ ਵਾਸੀ ਰੂੜੀਵਾਲਾ ਥਾਣਾ ਚੋਹਲਾ ਸਾਹਿਬ ਨੇ ਥਾਣਾ ਚੋਹਲਾ ਸਾਹਿਬ ਹਾਜ਼ਰ ਆ ਕੇ ਆਪਣਾ ਬਿਆਨ ਦਰਜ ਕਰਵਾਇਆ ਕਿ ਉਸ ਦੀ ਸ਼ਾਦੀ ਸਾਲ 2006 ਵਿੱਚ ਅਜੈਬ ਸਿੰਘ ਪੁੱਤਰ ਮੱਸਾ ਸਿੰਘ ਵਾਸੀ ਰੂੜੀਵਾਲਾ ਥਾਣਾ ਚੋਹਲਾ ਸਾਹਿਬ ਨਾਲ ਹੋਈ ਹੈ ਅਤੇ ਉਸ ਦੇ 3 ਬੱਚੇ ਹਨ। ਮਿਤੀ 7-10-2025 ਨੂੰ ਉਸਦੇ ਪਤੀ ਅਜੈਬ ਸਿੰਘ ਤੇ 2 ਅਣਪਛਾਤੇ ਮੋਟਰਸਾਈਕਲ ਸਵਾਰਾ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਦੋਵਾਂ ਮਾਮਲਿਆਂ ਵਿਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ।
ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਉਕਤ ਮੁੱਕਦਮਿਆ ਵਿੱਚ ਜਿਹਨਾਂ ਵਿਅਕਤੀਆਂ ਵੱਲੋਂ 2 ਵਿਅਕਤੀਆਂ ਦਾ ਗੋਲੀਆਂ ਮਾਰਕੇ ਕਤਲ ਕੀਤਾ ਗਿਆ ਹੈ, ਜਿਹਨਾਂ ਵਿੱਚ ਗੋਲੀ ਚਲਾਉਣ ਵਾਲੇ 2 ਸ਼ੂਟਰ ਜਿਹਨਾਂ ਦੇ ਨਾਮ ਸਰਦੂਲ ਸਿੰਘ ਉਰਫ ਦੋਲਾ ਪੁੱਤਰ ਕਾਲਾ ਸਿੰਘ ਵਾਸੀ ਲੋਹਾਰ ਥਾਣਾ ਗੋਇੰਦਵਾਲ ਸਾਹਿਬ ਅਤੇ ਹਰਪਾਲ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਸੰਗਤਪੁਰਾ ਥਾਣਾ ਚੋਹਲਾ ਸਾਹਿਬ ਹੈ। ਜੇ ਇਸ ਸਮੇਂ ਸਰਹਾਲੀ ਏਰੀਏ ਵਿੱਚ ਘੁੰਮ ਰਹੇ ਹਨ। ਜਿਸਤੇ ਥਾਣਾ ਸਰਹਾਲੀ ਅਤੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਸਾਂਝੇ ਅਪਰੇਸ਼ਨ ਦੌਰਾਨ ਦੋਵਾਂ ਨੂੰ ਕਾਬੂ ਕਰਕੇ ਅਗਲੇਰੀ ਪੁੱਛਗਿੱਛ ਕੀਤੀ ਗਈ। ਪੁਲਿਸ ਪੁਛਗਿੱਛ ਦੌਰਾਨ ਮੁਲਜਮਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਐ। ਉਨ੍ਹਾਂ ਨੇ ਇਹ ਕਤਲ ਇਹਨਾਂ ਵਿਦੇਸ਼ੀ ਗੈਂਗਸਟਰ ਸੱਤਾ ਨੌਸ਼ਿਹਰਾ ਦੇ ਕਹਿਣ ਤੇ ਕੀਤੇ ਸਨ। ਮੁੱਕਦਮਾ ਹਜਾ ਵਿੱਚ ਪੁੱਛਗਿੱਛ ਜਾਰੀ ਹੈ,ਇਸ ਮੁੱਕਦਮੇ ਵਿੱਚ ਹੋਰ ਗ੍ਰਿਫਤਾਰੀਆਂ ਵੀ ਸੰਭਵ ਹਨ।

