0
58

ਗੁਰਦਾਸਪੁਰ ਸ਼ਹਿਰ ਅੰਦਰ ਚੋਰਾਂ ਦੀਆਂ ਸਰਗਰਮੀਆਂ ਵੱਧ ਰਹੀਆਂ ਨੇ। ਤਾਜ਼ਾ ਮਾਮਲਾ ਸ਼ਹਿਰ ਦਾ ਦਿਲ ਕਹੇ ਜਾਣ ਵਾਲੇ ਹਨੁਮਾਨ ਚੌਂਕ ਨੇੜਲੇ ਬੇਰੀਆ ਮੁਹੱਲੇ ਤੋਂ ਸਾਹਮਣੇ ਆਇਆ ਐ, ਜਿੱਥੇ ਸੁੰਨੇ ਘਰ ਅੰਦਰ ਦਾਖਲ ਹੋਏ ਚੋਰ ਕੀਮਤੀ ਸਾਮਾਨ, ਨਕਦੀ ਤੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਗਏ। ਘਟਨਾ ਵੇਲੇ ਪਰਿਵਾਰ ਦੀਵਾਲੀ ਦੀ ਖਰੀਦਦਾਰੀ ਕਰਨ ਗਿਆ ਹੋਇਆ ਸੀ। ਚੋਰ ਬੱਚਿਆਂ ਦੀ ਗੋਲਕ ਵਿਚੋਂ ਨਕਦੀ ਵੀ ਚੋਰੀ ਕਰ ਕੇ ਲੈ ਗਏ ਨੇ। ਪੀੜਤ ਪਰਿਵਾਰ ਨੇ ਪੁਲਿਸ ਕੋਲ ਇਤਲਾਹ ਦੇ ਕੇ ਕਾਰਵਾਈ ਮੰਗੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।
ਪਰਿਵਾਰ ਦੇ ਦੱਸਣ ਮੁਤਾਬਕ ਚੋਰ ਘਰ ਦੇ ਪਿੱਛੇ ਪੈਂਦੀ ਭੀੜੀ ਗਲੀ ਵਿਚ ਪੈਂਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ। ਚੋਰ ਇਕ ਐਲਈਡੀ, ਬੱਚਿਆਂ ਵੱਲੋਂ ਜੋੜੇ ਗਏ ਅੱਠ- ਨੌ ਹਜ਼ਾਰ ਰੁਪਏ ਦੀ ਨਗਦੀ ਤੇ ਚਾਂਦੀ ਦੀਆਂ ਕਰੀਬ ਦੋ ਦੋ ਤੋਲੇ ਵਜਨ ਦੀਆਂ ਤਿੰਨ ਚੈਨੀਆਂ ਕੱਢ ਲੈ ਗਏ ਨੇ। ਘਰ ਦਾ ਮਾਲਕ ਗੁਰਵਿੰਦਰ ਸਿੰਘ ਬੇਦੀ ਵੀਡੀਓ ,ਫੋਟੋਗ੍ਰਾਫੀ ਅਤੇ ਮਿਕਸਿੰਗ ਦਾ ਕੰਮ ਕਰਦਾ ਹੈ ਅਤੇ ਘਰ ਅੰਦਰ ਹੀ ਉਸਨੇ ਮਿਕਸਿੰਗ ਦੀਆਂ ਮਸ਼ੀਨਾਂ ਅਤੇ ਕੰਪਿਊਟਰ ਆਦਿ ਰੱਖੇ ਹੋਏ ਹਨ ਪਰ ਚੋਰਾਂ ਨੇ ਇਸ ਸਾਮਾਨ ਨੂੰ ਹੱਥ ਤੱਕ ਨਹੀਂ ਲਗਾਇਆ। ਚੋਰੀ ਦੀ ਵਾਰਦਾਤ ਸਮੇਂ ਗੁਰਵਿੰਦਰ ਬੇਦੀ ਸ਼ਹਿਰੋਂ ਬਾਹਰ ਕੰਮ ਲਈ ਗਿਆ ਹੋਇਆ ਸੀ ਜਦਕਿ ਉਸ ਦੀ ਪਤਨੀ ਅਤੇ ਬੱਚੀਆਂ ਦਿਵਾਲੀ ਦੀ ਖਰੀਦਦਾਰੀ ਕਰਨ ਕੁਝ ਦੇਰ ਲਈ ਬਾਜ਼ਾਰ ਗਈਆਂ ਸਨ। ਪਿੱਛੋਂ ਘਰ ਵਿੱਚ ਵੜ ਕੇ ਚੋਰਾਂ ਨੇ ਅਲਮਾਰੀਆਂ ਦੀ ਫਰੋਲਾ ਫਰਾਲੀ ਕੀਤੀ ਅਤੇ ਨਗਦੀ ਚਾਂਦੀ ਦੀਆਂ ਚੈਨੀਆਂ ਦੇ ਨਾਲ ਨਾਲ ਐਲਈਡੀ ਲੈ ਕੇ ਫਰਾਰ ਹੋ ਗਏ।
ਪਰਿਵਾਰ ਦੀ ਔਰਤ ਰੀਨਾ ਬੇਦੀ ਦਾ ਕਹਿਣਾ ਹੈ ਕਿ ਅਪ੍ਰੈਲ ਮਹੀਨੇ ਵਿੱਚ ਉਹਨਾਂ ਦੇ ਗੁਆਂਡ ਦੇ ਪਰਿਵਾਰ ਦੇ ਬੰਦ ਘਰ ਦੇ ਤਾਲੇ ਤੋੜ ਕੇ ਵੀ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਇਸ ਤੋਂ ਪਹਿਲਾਂ ਵੀ ਗਲੀ ਵਿੱਚੋਂ ਦੋ ਮੋਟਰਸਾਈਕਲ ਚੋਰੀ ਹੋ ਚੁੱਕੇ ਹਨ। ਇਲਾਕੇ ਵਿੱਚ ਪੈਂਦੀ ਭੀੜੀ ਗਲੀ ਵਿੱਚ ਸ਼ੱਕੀ ਕਿਸਮ ਦੇ ਅਤੇ ਨਸ਼ੇੜੀ ਕਿਸਮ ਦੇ ਨੌਜਵਾਨ ਘੁੰਮਦੇ ਰਹਿੰਦੇ ਹਨ ਜਿਨਾਂ ਕਾਰਨ ਮੁੱਹਲਾ ਨਿਵਾਸੀਆਂ ਨੂੰ ਖਤਰਾ ਬਣਿਆ ਰਹਿੰਦਾ ਹੈ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।

LEAVE A REPLY

Please enter your comment!
Please enter your name here