ਅੰਮ੍ਰਿਤਸਰ ’ਚ ਵਿਦੇਸ਼ ਜਾਣ ਨਾਮ ’ਤੇ ਠੱਗੀ; ਕੈਨੇਡਾ ਜੇ ਕੇ ਮੁੱਕਰੀ ਪੈਸੇ ਖਰਚ ਕੇ ਵਿਦੇਸ਼ ਭੇਜੀ ਪਤਨੀ

0
26

ਅੰਮ੍ਰਿਤਸਰ ’ਚ ਇੱਕ ਹੋਰ ਨੌਜਵਾਨ ਨਾਲ ਵਿਦੇਸ਼ ਭੇਜਣ ਦੇ ਨਾਮ ’ਤੇ ਲੱਖਾਂ ਰੁਪਏ ਦੀ ਠੱਗੀ ਲੱਗੀ ਐ। ਪੀੜਤ ਸੁਰਜਪਾਲ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਚੱਕ ਮਿਸਰੀ ਖਾਂ ਥਾਣਾ ਝਬਾਲ ਦੇ ਦੱਸਣ ਮੁਤਾਬਕ ਉਸ ਨੇ 2022 ਵਿਚ ਕੋਰਟ ਮੈਰਿਜ ਕਰਵਾ ਕੇ ਘਰਵਾਲੀ ’ਤੇ ਕੈਨੇਡਾ ਭੇਜਣ ਲਈ ਖਰਚਾ ਕੀਤਾ ਸੀ ਪਰ ਹੁਣ ਉਹ ਬਿਨਾਂ ਦੱਸੇ ਬਾਹਰ ਚਲੇ ਗਈ ਐ।
ਉਸ ਨੇ ਕਿਹਾ ਕਿ ਸਹੁਰਾ ਪਰਿਵਾਰ ਨੇ ਪਹਿਲਾਂ ਪੈਸੇ ਵਾਪਸ ਮੋੜਣ ਦਾ ਵਾਅਦਾ ਕੀਤਾ ਸੀ ਜੋ ਹੁਣ ਮੁੱਕਰ ਗਏ ਨੇ। ਉਨ੍ਹਾਂ ਕਿਹਾ ਕਿ ਪੁਲਿਸ ਕੋਲ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਜਿਸ ਤੋਂ ਬਾਦ ਹਾਈਕੋਰਟ ਦਾ ਦਰਵਾਜਾ ਖੜਕਾਇਆ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਐ। ਪੀੜਤ ਨੇ ਛੇਤੀ ਇਨਸਾਫ ਦੀ ਮੰਗ ਕੀਤੀ ਐ।
ਨੌਜਵਾਨ ਦਾ ਇਲਜ਼ਾਮ ਉਸਦੇ ਸਹੁਰੇ ਪਰਿਵਾਰ ਵਿਚੋਂ ਸੁਮਨਦੀਪ ਕੌਰ ਨਾਮ ਦੀ ਮਹਿਲਾ ਪੁਲਿਸ ਵਿਚ ਐ, ਜਿਸ ਦੇ ਚਲਦਿਆਂ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਭਾਵੇਂ ਹਾਈਕੋਰਟ ਦੇ ਹੁਕਮਾਂ ਤੇ ਐਫਆਈਆਰ ਦਰਜ ਹੋ ਗਈ ਐ ਪਰ ਅਜੇ ਤਕ ਕੋਈ ਗ੍ਰਿਫਤਾਰੀ ਨਹੀਂ ਹੋਈ। ਉਸ ਨੇ ਅੱਗੇ ਕਿਹਾ ਕਿ ਇਸ ਕੰਮ ਵਿਚ ਉਸ ਦੇ ਪੂਰੇ ਸਹੁਰਾ ਪਰਿਵਾਰ ਦੀ ਸ਼ਮੂਲੀਅਤ ਐ। ਨੌਜਵਾਨ ਵੱਲੋਂ ਜਿੰਨਾ ਖਾਤਿਆਂ ਦੇ ਵਿੱਚ ਪੈਸੇ ਪਾਏ ਗਏ ਸਾਰੀ ਡਿਟੇਲ ਦਿੱਤੀ ਗਈ ਹੈ। ਨੌਜਵਾਨ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰ ਕੇ ਪੈਸੇ ਵਾਪਸ ਕਰਵਾਉਣ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here