ਗੁਰਦਾਸਪੁਰ ਦੇ ਹੜ੍ਹ ਪੀੜਤਾਂ ਨੂੰ ਮਿਲੇ ਬੱਬੂ ਮਾਨ; ਪਿੰਡਾਂ ’ਚ ਪਹੁੰਚ ਕੇ ਮੁੜ ਵਸੇਬੇ ’ਚ ਕੀਤੀ ਮਦਦ

0
39

ਪੰਜਾਬੀ ਗਾਇਕ ਬੱਬੂ ਮਾਨ ਅੱਜ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਧਰਮਾਬਾਦ ਤੇ ਠੇਠਰਕੇ ਦੇ ਦੌਰੇ ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੁੜ ਵਸੇਬੇ ਲਈ ਜ਼ਰੂਰੀ ਮਦਦ ਮੁਹੱਈਆ ਕਰਵਾਈ ਗਈ। ਉਹ ਆਪਣੇ ਨਾਲ ਸੀਮੇਂਟ, ਸਰੀਆ, ਬਜਰੀ ਅਤੇ ਇੱਟਾਂ ਦੀਆਂ ਭਰੀਆਂ ਟਰਾਲੀਆਂ ਲੈ ਕੇ ਆਏ ਸਨ। ਉਨ੍ਹਾਂ ਕਿਹਾ ਕਿ ਸੇਵਾ ਗੁਪਤ ਹੋਣੀ ਚਾਹੀਦੀ ਐ, ਇਸ ਲਈ ਉਹ ਕੋਈ ਵੀ ਕੰਮ ਦੱਸ ਕੇ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਪੀੜਤਾਂ ਦੀ ਹਰ ਕੋਈ ਆਪਣੀ ਸਮਰੱਥਾ ਅਨੁਸਾਰ ਮਦਦ ਕਰ ਰਿਹਾ ਐ, ਜਿਸ ਦੇ ਚਲਦਿਆਂ ਅਸੀਂ ਵੀ ਪੀੜਤਾਂ ਦਾ ਸਾਥ ਦੇਣ ਲਈ ਪਹੁੰਚੇ ਹਾਂ।

LEAVE A REPLY

Please enter your comment!
Please enter your name here