ਪੰਜਾਬ ਫਗਵਾੜਾ ’ਚ ਪਿਉ ਨੇ ਪੁੱਤਰ ਦੇ ਮਾਰਿਆ ਚਾਕੂ; ਪੈਸਿਆਂ ਦਾ ਹਿਸਾਬ ਮੰਗਣ ’ਤੇ ਕੀਤਾ ਹਮਲਾ; ਪਿਉ ਨੇ ਬਚਾਅ ਦੌਰਾਨ ਸੱਟ ਲੱਗਣ ਦਾ ਦਾਅਵਾ By admin - October 13, 2025 0 39 Facebook Twitter Pinterest WhatsApp ਫਗਵਾੜੇ ਦੇ ਪਿੰਡ ਖਲਵਾੜਾ ਵਿਖੇ ਇਕ ਪਿਤਾ ਵੱਲੋਂ ਪੁੱਤਰ ਤੇ ਚਾਕੂ ਨਾਲ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਐ। ਹਸਪਤਾਲ ਵਿਚ ਜੇਰੇ ਇਲਾਜ ਰਮਨਦੀਪ ਦੇ ਦੱਸਣ ਮੁਤਾਬਕ ਉਸ ਨੇ ਬਾਹਰੋਂ ਪੈਸੇ ਭੇਜੇ ਸੀ, ਜਿਸ ਦਾ ਉਸ ਨੇ ਆਪਣੇ ਪਿਤਾ ਤੋਂ ਹਿਸਾਬ ਮੰਗਿਆ ਤਾਂ ਉਸ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਦੂਜੇ ਪਾਸੇ ਪਿਤਾ ਭੁਪਿੰਦਰ ਕੁਮਾਰ ਨੇ ਦੋਸ਼ ਨਕਾਰਦਿਆਂ ਕਿਹਾ ਕਿ ਹਮਲਾ ਉਸ ਦੇ ਪੁੱਤਰ ਨੇ ਕੀਤਾ ਸੀ ਅਤੇ ਆਪਣਾ ਬਚਾਅ ਕਰਦਿਆਂ ਚਾਕੂ ਲੱਗ ਗਿਆ ਐ। ਪਿਤਾ ਦੇ ਦੱਸਣ ਮੁਤਾਬਕ ਉਸ ਨੇ ਪੁੱਤਰ ਨੂੰ ਬਾਹਰ ਭੇਜਣ ਤੇ ਕਾਫੀ ਖਰਚਾ ਕੀਤਾ ਸੀ। ਪਰ ਉਹ ਉੱਥੋਂ ਬਿਨਾਂ ਕੁੱਝ ਕਮਾਏ ਵਾਪਸ ਆ ਗਿਆ ਸੀ ਅਤੇ ਹੁਣ ਫਿਰ ਬਾਹਰ ਜਾਣ ਲਈ ਪੈਸਿਆਂ ਦੀ ਮੰਗ ਕਰ ਰਿਹਾ ਸੀ। ਉਸ ਨੇ ਕਿਹਾ ਕਿ ਉਸ ਦੇ ਪੁੱਤਰ ਨੇ ਘਰ ਅੰਦਰ ਭੰਨਤੋੜ ਤੋਂ ਇਲਾਵਾ ਉਸ ਦੀ ਦੁਕਾਨ ਦੀ ਵੀ ਭੰਨਤੋੜ ਕੀਤੀ ਐ। ਉਸਨੇ ਕਿਹਾ ਕਿ ਉਸ ਨੇ ਆਪਣੇ ਪੁੱਤਰ ਤੇ ਚਾਕੂ ਨਾਲ ਹਮਲਾ ਨਹੀਂ ਕੀਤਾ ਬਲਕਿ ਪੁੱਤਰ ਦੇ ਹਮਲੇ ਤੋਂ ਬਚਾਅ ਕਰਦਿਆਂ ਹੀ ਉਸ ਦੇ ਚਾਕੂ ਲੱਗਿਆ ਐ।