ਫਿਰੋਜ਼ਪੁਰ ਹੱਥ ਲੱਗੀ ਨਸ਼ਿਆਂ ਨੂੰ ਲੈ ਕੇ ਵੱਡੀ ਸਫਲਤਾ; ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥਾਂ ਸਮੇਤ 8 ਗ੍ਰਿਫਤਾਰ

0
44

ਫਿਰੋਜਪੁਰ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਡੀ ਮੁਹਿੰਮ ਤਹਿਤ  ਕਾਰਵਾਈ ਕਰਦਿਆਂ ਵੱਖ ਵੱਖ ਥਾਵਾਂ ਤੋਂ 8 ਜਣਿਆਂ ਨੂੰ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਐ। ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ 1 ਕਿਲੋ 13 ਗ੍ਰਾਮ ਹੈਰੋਇੰਨ, 20 ਕਿਲੋ 258 ਗ੍ਰਾਮ ਅਫੀਮ, 86 ਕਿਲੋ 64 ਗ੍ਰਾਮ ਚੂਰਾ ਪੋਸਤ, 1 ਕਰੇਟਾ ਕਾਰ, 0 ਮੋਟਰਸਾਇਕਲ ਅਤੇ 5 ਮੋਬਾਇਲ ਬਰਾਮਦ ਕੀਤੇ ਨੇ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲੇ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਲਵ ਉਰਫ ਲਵ ਭੱਟੀ, ਸ਼ਿਵਾ ਪੁੱਤਰ ਨੀਰਜ, ਪ੍ਰਗਟ ਉਰਫ ਘੋਧਰ ਨੂੰ ਫਿਰੋਜ਼ਪੁਰ ਤੋਂ ਰੱਖੜੀ ਰੋਡ ਤੋਂ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 1 ਕਿਲੋ 13 ਗਰਾਮ ਹੈਰੋਇਨ, 01 ਮੋਟਰਸਾਇਕਲ, 3 ਮੋਬਾਇਲ ਬਰਾਮਦ ਕੀਤੀ ਗਈ ਹੈ।
ਐਸਐਸਪੀ ਨੇ ਦੱਸਿਆ ਕਿ ਦੂਸਰੇ ਮੁਕਦਮੇ ਵਿਚ ਸੰਦੀਪ ਸਿੰਘ ਵਾਸੀ ਤਰਨਤਾਰਨ, ਗੁਰਪ੍ਰੀਤ ਸਿੰਘ ਵਾਸੀ ਜ਼ੀਰਾ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ 51 ਕਿੱਲੋ 64 ਗ੍ਰਾਮ ਪੋਸਤ ਬ੍ਰਾਮਦ ਕੀਤਾ ਗਿਆ ਹੈ। ਇਸੇ ਤਰ੍ਹਾਂ ਤੀਸਰੇ ਮੁਕਦਮੇ ਚ ਹਰਜਿੰਦਰ ਸਿੰਘ ਉਰਫ ਜਿੰਦਰ ਵਾਸੀ ਮੱਖੂ, ਗੁਰਜਿੰਦਰ ਸਿੰਘ ਉਰਫ ਗੋਰਾ ਪੁੱਤਰ ਲਖਵਿੰਦਰ ਸਿੰਘ ਵਾਸੀ  ਮੱਖੂ ਅਤੇ ਸੁਰਜੀਤ ਸਿੰਘ ਨੂੰ ਗਿਰਫ਼ਤਾਰ ਕਰ ਕੇ ਉਨ੍ਹਾਂ ਪਾਸੋਂ 20 ਕਿਲੋ 258 ਗ੍ਰਾਮ ਅਫੀਮ, ਕਰੇਟਾ ਕਾਰ ਅਤੇ 2 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ।
ਐਸਐਸਪੀ ਨੇ ਦਸਿਆ ਕਿ ਚੋਥੇ ਮੁਕਦਮੇ ਚ ਫਿਰੋਜ਼ਪੁਰ ਪੁਲਿਸ ਵੱਲੋਂ ਸੁਖਦੇਵ ਸਿੰਘ ਨੂੰ ਗਿਰਫ਼ਤਾਰ ਕੇ ਉਸ ਪਾਸੋਂ 35 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ।  ਐਸਐਸਪੀ ਸ੍ਰ ਭੁਪਿੰਦਰ ਸਿੰਘ ਨੇ ਦਸਿਆ ਕੇ ਇਸ ਤਰਾਂ 4 ਮੁਕਦਮਿਆਂ ਚ ਕੁੱਲ 8 ਦੋਸ਼ੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 1 ਕਿਲੋ 13 ਗ੍ਰਾਂਮ ਹੈਰੋਇੰਨ, 20 ਕਿਲੋ 258 ਗ੍ਰਾਂਮ ਅਫੀਮ, 86 ਕਿਲੋ 64 ਗ੍ਰਾਮ ਚੂਰਾ ਪੋਸਤ, 01 ਕਰੇਟਾ ਕਾਰ, 01 ਮੋਟਰਸਾਇਕਲ ਅਤੇ 05 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ।

LEAVE A REPLY

Please enter your comment!
Please enter your name here