ਪੰਜਾਬ ਪਠਾਨਕੋਟ ਦੀ ਧੀ ਨੇ ਖੇਡਾਂ ’ਚ ਜਿੱਤਿਆ ਗੋਲਡ ਮੈਡਲ; ਪਿੰਡ ਪਹੁੰਚਣ ’ਤੇ ਹੋਇਆ ਸ਼ਾਨਦਾਰ ਸਵਾਗਤ By admin - October 12, 2025 0 44 Facebook Twitter Pinterest WhatsApp ਪਠਾਨਕੋਟ ਦੇ ਨਜ਼ਦੀਕੀ ਪਿੰਡ 15 ਸਾਲਾਂ ਲੜਕੀ ਦੀਕਸ਼ਤ ਚੱਲੋਤਰਾ ਨੇ ਨੈਸ਼ਨਲ ਖੇਡਾਂ ਵਿਚ ਗੋਲਡ ਮੈਡਲ ਲੈ ਕੇ ਪਿੰਡ ਦਾ ਨਾਮ ਚਮਕਾਇਆ ਐ। ਦੀਕਸ਼ਿਤ ਚੱਲੋਤਰਾ ਅੱਜ ਆਪਣਜਦ ਪਿੰਡ ਦੇ ਵਿੱਚ ਪੁੱਜੀ ਤਾਂ ਉਸਦਾ ਜੋਰ ਸ਼ੋਰ ਨਾਲ ਸਵਾਗਤ ਕੀਤਾ ਗਿਆ। ਪਿੰਡ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਸੀ ਜਿਸ ਦੇ ਚਲਦੇ ਸੁਜਾਨਪੁਰ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਮਿਤ ਸਿੰਘ ਮੱਟੂ ਵੱਲੋਂ ਆਪਣੇ ਟੀਮ ਦੇ ਨਾਲ ਪਿੰਡ ਡਡਵਾਂ ਵਿੱਚ ਦੀਕਸ਼ਿਤ ਚੱਲੋਤਰਾ ਦੇ ਘਰ ਪੁੱਜੇ ਜਿਥੇ ਊਨਾ ਵਲੋਂ ਦੀਕਸ਼ਿਤ ਚਲੋਤਰਾ ਨੂੰ ਬੁੱਕੇ ਦੇ ਕੇ ਸਨਮਾਨਿਤ ਵੀ ਕੀਤਾ। ਦੀਕਸ਼ਤ ਚਲੋਤਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦ ਉਹ ਸਤਵੀਂ ਕਲਾਸ ਵਿੱਚ ਸੀ ਤਾਂ ਮੈਨੂੰ ਪਾਵਰ ਲਿਫਟਿੰਗ ਦਾ ਸ਼ੌਂਕ ਪੈ ਗਿਆ ਸੀ ਜਿਸਦੇ ਚਲਦੇ ਉਹਨਾਂ ਵੱਲੋਂ ਰੋਜ਼ਾਨਾ ਜਿੰਮ ਜਾਣਾ ਸ਼ੁਰੂ ਕੀਤਾ ਤੇ ਪਾਵਰ ਲਿਫਟਿੰਗ ਵਿੱਚ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਉਸ ਨੂੰ ਸਪੋਰਟ ਵੀ ਕੀਤਾ ਹੁਣ 15 ਸਾਲ ਦੀ ਉਮਰ ਦੇ ਵਿੱਚ ਕਾਫੀ ਮੁਸ਼ੱਕਤ ਤੇ ਮਿਹਨਤ ਤੋਂ ਬਾਅਦ ਉਸ ਵੱਲੋਂ ਨੈਸ਼ਨਲ ਦੇ ਵਿੱਚ 25 ਤੋਂ ਵੱਧ ਕੁੜੀਆਂ ਨੂੰ ਪਛਾੜ ਕੇ ਗੋਲਡ ਮੈਡਲ ਹਾਸਲ ਕੀਤਾ। ਦੀਕਸ਼ਤ ਚਲੋਤਰਾਂ ਨੇ ਸਰਕਾਰ ਤੋਂ ਅਪੀਲ ਵੀ ਕੀਤੀ ਹੈ ਕਿ ਉਸਦੀ ਮਦਦ ਕੀਤੀ ਜਾਵੇ ਤਾਂ ਕਿ ਉਹ ਅੱਗੇ ਵਧ ਸਕੇ, ਨੈਸ਼ਨਲ ਤੇ ਇੰਟਰਨੈਸ਼ਨਲ ਖੇਡ ਕੇ ਪਿੰਡ, ਪੰਜਾਬ ਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕੇ ਜਿਸ ਦੇ ਚਲਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਨੇ ਦੀਕਸ਼ਿਤ ਚਲੋਤਰਾ ਤੇ ਉਸਦੇ ਪਰਿਵਾਰ ਨੂੰ ਭਰੋਸਾ ਵੀ ਦਿੱਤਾ ਕਿ ਇਸ ਨੂੰ ਹਰ ਮਦਦ ਦਿੱਤੀ ਜਾਵੇਗੀ ਜਿਸ ਦੇ ਚਲਦੇ ਇਹ ਅਗਾਂਹ ਵਧੇਗੀ ਤੇ ਪਿੰਡ ਪੰਜਾਬ ਤੇ ਦੇਸ਼ ਦਾ ਨਾਮ ਵੀ ਰੋਸ਼ਨ ਕਰੇਗੀ ਤੇ ਦੂਸਰਿਆਂ ਲਈ ਇੱਕ ਮਿਸਾਲ ਵਜੋਂ ਉਭਰ ਕੇ ਸਾਹਮਣੇ ਆਵੇਗੀ।