ਪਟਿਆਲਾ ’ਚ 7 ਮੈਡੀਕਲ ਯੂਨਿਟ ਲੋਕ ਅਰਪਨ; ਸਿਹਤ ਮੰਤਰੀ ਨੇ ਝੰਡੀ ਦਿਖਾ ਕੀਤਾ ਰਵਾਨਾ

0
50

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਅੱਜ ਪਟਿਆਲਾ ਤੋਂ 7 ਮੋਬਾਈਲ ਮੈਡੀਕਲ ਯੂਨਿਟਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਐਬੂਲੈਂਸ ਦੀ ਤਰ੍ਹਾਂ ਦਿੱਖਣ ਵਾਲੀਆਂ ਇਨ੍ਹਾਂ ਮੈਡੀਕਲ ਯੂਨਿਟਾਂ ਅੰਦਰ ਮਾਹਿਰ ਡਾਕਟਰਾਂ ਤੋਂ ਇਲਾਵਾ ਸਾਰੀਆਂ ਮੈਡੀਕਲ ਸਹੂਲਤਾਂ ਮੌਜੂਦ ਨੇ। ਇਹ ਵੈਨਾਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਇਕ ਤਰ੍ਹਾਂ ਦੀ ਚਲਦਾ-ਫਿਰਦਾ ਮੁਹੱਲਾ ਕਲੀਨਿਕ ਐ, ਜੋ ਲੋਕਾਂ ਨੂੰ ਘਰਾਂ ਨੇੜੇ ਸਿਹਤ ਸਹੂਲਤਾਂ ਦੇਣ ਲਈ ਮੀਲ-ਪੱਥਰ ਸਾਬਤ ਹੋਵੇਗਾ।
ਇਸ ਮੌਕੇ ਰਾਜਿੰਦਰਾ ਹਸਪਤਾਲ ’ਚ ਬੀਤੀ ਰਾਤ ਹੋਏ ਹੰਗਾਮੇ ਬਾਰੇ ਪੁੱਛੇ ਜਾਣ ਤੇ ਸਿਹਤ ਮੰਤਰੀ ਨੇ ਕਿਹਾ ਕਿ  ਇਸ ਬਾਰੇ ਮੈਡੀਕਲ ਸੁਪਰਈਡੈਂਟ ਤੋਂ ਰਿਪੋਰਟ ਮੰਗੀ ਹੈ ਜਿਸ ਤੋਂ ਬਾਅਦ ਆਪਣਾ ਰਿਐਕਸ਼ਨ ਦੇਵਾਂਗੇ। ਉਨ੍ਹਾਂ ਕਿਹਾ ਕਿ 98 ਫੀਸਦੀ  ਡਾਕਟਰ ਅਤੇ ਨਰਸਾਂ ਤਨਦਹੀ ਦੇ ਨਾਲ ਮਰੀਜ਼ਾਂ ਨੂੰ ਆਪਣਾ ਪਰਿਵਾਰਿਕ ਮੈਂਬਰ ਸਮਝ ਕੇ ਉਨਾਂ ਦਾ ਇਲਾਜ ਕਰਦੀਆਂ ਨੇ ਉਹਨਾਂ ਦਾ ਸੇਵਾ ਕਰਦੇ ਨੇ ਲੇਕਿਨ ਜੇਕਰ 2 ਫੀਸਦੀ  ਗਲਤ ਵੀ ਹੋ ਜਾਣ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਹਰ ਖੇਤਰ ਦੇ ਵਿੱਚ ਅਜਿਹੇ ਲੋਕ ਹੁੰਦੇ ਨੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਸਤੀਆਂ ਤੇ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਐ।

LEAVE A REPLY

Please enter your comment!
Please enter your name here