ਪੰਜਾਬ ਬਟਾਲਾ ’ਚ ਕਰਵਾਚੌਥ ਦੀ ਰਾਤ ਵੱਡੀ ਵਾਰਦਾਤ; ਗੋਲੀਆਂ ਚੱਲਣ ਨਾਲ 2 ਦੀ ਮੌਤ, 4 ਜ਼ਖਮੀ; ਦੋ ਅਣਪਛਾਤੇ ਨੌਜਵਾਨ ਗੋਲੀਆਂ ਚਲਾ ਕੇ ਫਰਾਰ By admin - October 11, 2025 0 18 Facebook Twitter Pinterest WhatsApp ਬਟਾਲਾ ਸ਼ਹਿਰ ਦੇ ਮੁੱਖ ਚੌਂਕ ਖਜੂਰੀ ਗੇਟ ਨੇੜੇ ਕਰਵਾਚੌਥ ਦੀ ਰਾਤ ਨੂੰ ਉਸ ਵੇਲੇ ਵੱਡੀ ਘਟਨਾ ਵਾਪਰ ਗਈ ਜਦੋਂ ਇੱਥੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਆਏ ਦੋ ਨੌਜਵਾਨ ਆਨ੍ਹੇਵਾਹ ਗੋਲੀਆਂ ਚਲਾ ਕੇ ਫਰਾਰ ਹੋ ਗਏ। ਇਸ ਘਟਨਾ ਵਿਚ ਦੋ ਜਣਿਆਂ ਦੀ ਮੌਤ ਹੋ ਗਈ ਜਦਕਿ 4 ਜਣੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ। ਜ਼ਖਮੀਆਂ ਨੂੰ ਸਿਵਲ ਹਸਪਤਾਲ ਕਰਵਾਇਆ ਗਿਆ ਐ। ਘਟਨਾ ਤੋਂ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਐ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਘਟਨਾ ਵਿਚ ਜ਼ਖਮੀ ਹੋਏ ਚਸ਼ਮਦੀਦ ਸੰਜੀਵ ਨੇ ਦੱਸਿਆ ਕਿ ਉਹ ਜਿਸ ਦੁਕਾਨ ਤੇ ਕੰਮ ਕਰਦੇ ਹਨ ਉਸ ਦੇ ਬਾਹਰ ਖੜੇ ਸਨ ਕਿ ਅਚਾਨਕ ਗੋਲੀਆ ਚੱਲਣ ਦੀਆ ਆਵਾਜਾ ਸ਼ੁਰੂ ਹੋ ਗਈਆਂ ਅਤੇ ਉਹ ਖ਼ੁਦ ਅਤੇ ਦੁਕਾਨ ਦੇ ਹੋਰ ਨੌਜਵਾਨ ਅਤੇ ਮਾਲਕ ਗੋਲੀ ਦਾ ਸ਼ਿਕਾਰ ਹੋਏ ਹਨ ਸੂਤਰਾਂ ਅਨੁਸਾਰ ਫਾਇਰਿੰਗ ਜਿਸ ਦੁਕਾਨ ਦੇ ਬਾਹਰ ਹੋਈ ਉਹ ਕਾਂਗਰਸੀ ਆਗੂ ਅਤੇ ਸ਼ਰਾਬ ਕਾਰੋਬਾਰੀ ਦੀਪੂ ਜੈਤੀਪੁਰ ਦੇ ਰਿਸ਼ਤੇਦਾਰ ਹਨ। ਇਸ ਗੋਲੀਬਾਰੀ ਵਿਚ ਦੁਕਾਨ ਮਾਲਕ ਅਤੇ ਦੁਕਾਨ ’ਚ ਕੰਮ ਕਰਨ ਵਾਲੇ ਵਿਅਕਤੀ ਅਤੇ ਰਾਹਗੀਰ ਇਸ ਗੋਲੀ ਦਾ ਸ਼ਿਕਾਰ ਹੋਏ ਹਨ। ਸਿਵਿਲ ਹਸਪਤਾਲ ਬਟਾਲਾ ਦੇ ਡਿਊਟੀ ਮੈਡੀਕਲ ਅਫਸਰ ਅਨੁਸਾਰ ਉਹਨਾਂ ਕੋਲ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ 6 ਵਿਅਕਤੀ ਹਸਪਤਾਲ ’ਚ ਆਏ ਸਨ ਜਿਹਨਾਂ ਚੋ ਦੋ ਦੀ ਤਾ ਮੌਤ ਹੋ ਚੁੱਕੀ ਸੀ ਜਦਕਿ ਬਾਕੀ 4 ਦੀ ਹਾਲਤ ਗੰਭੀਰ ਹੈ ਅਤੇ ਇਲਾਜ ਅਧੀਨ ਹਨ। ਮੌਕੇ ’ਤੇ ਬਟਾਲਾ ਪੁਲਿਸ ਵਲੋ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਥਾਣਾ ਸਿਟੀ ਦੇ ਪੁਲਿਸ ਅਧਿਕਾਰੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਫਾਇਰਿੰਗ ਹੋਣ ਦੀ ਵਾਰਦਾਤ ਦੀ ਸੂਚਨਾ ਮਿਲੀ ਸੀ ਅਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਪਹਿਲਾਂ ਵੀ ਬੀਤੇ ਕੁਝ ਮਹੀਨੇ ਪਹਿਲਾਂ ਕਾਂਗਰਸੀ ਆਗੂ ਦੀਪੂ ਜੈਂਤੀਪੁਰ ਦੇ ਘਰ ਉਹਨਾਂ ਦੇ ਪਿੰਡ ਜਾਂਤੀਪੁਰ ਚ ਗ੍ਰੇਨੇਡ ਹਮਲਾ ਹੋ ਚੁੱਕਾ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।