ਹੁਸ਼ਿਆਰਪੁਰ ’ਚ ਨਿੱਜੀ ਸਕੂਲ ਸਾਹਮਣੇ ਹਾਦਸਾ; ਸਕੂਲ ਦੀ ਬੱਸ ਨੇ ਕਾਰ ਨੂੰ ਮਾਰੀ ਟੱਕਰ; ਬੱਚਾ ਛੱਡਣ ਆਈ ਕਾਰ ਮਹਿਲਾ ਜ਼ਖਮੀ

0
15

ਹੁਸ਼ਿਆਰਪੁਰ ਦੇ ਚੰਡੀਗੜ੍ਹ ਤੇ ਸਥਿਤ ਪ੍ਰਸਿੱਧ ਨਿੱਜੀ ਸਕੂਲ ਦੇ ਬਾਹਰ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਸਕੂਲ ਦੀ ਬੱਸ ਨੇ ਬੱਚਾ ਛੱਡਣ ਆਈ ਇਕ ਮਹਿਲਾ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਮਹਿਲਾ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਮਹਿਲਾ ਦਾ ਇਲਜਾਮ ਐ ਕਿ ਉਹ ਆਪਣੀ ਧੀ ਨੂੰ ਸਕੂਲ ਛੱਡਣ ਆਈ ਸੀ ਜਿੱਥੇ ਸਕੂਲ ਬੱਸ ਦੇ ਡਰਾਈਵਰ ਨੇ ਲਾਪ੍ਰਵਾਹੀ ਨਾਲ ਬੱਸ ਚਲਾਉਂਦਿਆਂ ਉਸ ਨੂੰ ਬੱਸ ਤੇ ਕਾਰ ਵਿਚਾਲੇ ਦਰੜ ਦਿੱਤਾ, ਜਿਸ ਕਾਰਨ ਉਸ ਦਾ ਚੂਲਾ ਫਰੈਕਟਰ ਹੋ ਗਿਆ ਐ। ਪੀੜਤਾਂ ਨੇ ਸਕੂਲ ਪ੍ਰਸ਼ਾਸਨ ਤੇ ਘਟੀਆ ਵਿਵਹਾਰ ਕਰਨ ਦੇ ਇਲਜ਼ਾਮ ਲਾਏ ਨੇ। ਪੀੜਤਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਮੰਗੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਸਖਰਾਜ ਕੌਰ ਪਤਨੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ 8 ਵਜੇ ਦੇ ਕਰੀਬ ਆਪਣੇ ਪਤੀ ਨਾਲ ਬੱਚੇ ਨੂੰ ਸਕੂਲ ਛੱਡਣ ਲਈ ਗਈ ਸੀ ਤੇ ਸਕੂਲ ਵਲੋਂ ਬਣਾਏ ਡਰੋਪ ਪੁਆਇੰਟ ਤੇ ਹੀ ਉਨ੍ਹਾਂ ਵਲੋਂ ਆਪਣੇ ਬੱਚੇ ਨੂੰ ਉਤਾਰਿਆ ਜਾਂਦਾ ਹੈ ਤੇ ਅੱਜ ਵੀ ਜਦੋਂ ਉਹ ਗੱਡੀ ਵਿਚੋਂ ਬਾਹਰ ਨਿਕਲੀ ਤਾਂ ਸਕੂਲੀ ਬੱਸ ਦੇ ਡਰਾਈਵਰ ਵਲੋਂ ਲਾਪਰਵਾਈ ਕਰਦਿਆਂ ਹੋਇਆਂ ਉਸਨੂੰ ਗੱਡੀ ਅਤੇ ਬੱਸ ਦੇ ਵਿਚਕਾਰ ਦਰੜ ਦਿੱਤਾ ਜਿਸ ਕਾਰਨ ਉਸਦਾ ਚੂਲਾ ਫਰੈਕਚਰ ਹੋਇਆ ਹੈ ਜਦਕਿ ਬੱਚੇ ਦਾ ਬਾਲ ਬਾਲ ਬਚਾਅ ਹੋ ਗਿਆ।
ਇਸ ਮੌਕੇ ਮਹਿਲਾ ਦੇ ਪਤੀ ਅਤੇ ਦਿਓਰ ਨੇ ਕਿਹਾ ਕਿ ਜਦੋਂ ਉਹ ਸਕੂਲ ਪ੍ਰਿੰਸੀਪਲ ਨਾਲ ਗੱਲਬਾਤ ਕਰਨ ਗਏ ਤਾਂ ਉਨ੍ਹਾਂ ਦਾ ਰਵੱਈਆ ਠੀਕ ਨਹੀਂ ਸੀ ਤੇ ਨਾ ਹੀ ਸਕੂਲ ਪ੍ਰਬੰਧਕਾਂ ਨੂੰ ਇਸ ਘਟਨਾ ਦਾ ਕੋਈ ਦੁਖ ਹੀ ਮਹਿਸੂਸ ਹੋਇਆ। ਉਨ੍ਹਾਂ ਕਿਹਾ ਕਿ ਜਦੋਂ ਸਕੂਲ ਵਲੋਂ ਸੀਸੀਟੀਵੀ ਫੁਟੇਜ ਲੈਣੀ ਚਾਹੀ ਤਾਂ ਸਕੂਲ ਵਲੋਂ ਕੈਮਰੇ ਨਾ ਚੱਲਣ ਦੀ ਗੱਲ ਆਖ ਦਿੱਤੀ ਗਈ। ਪਰਿਵਾਰ ਨੇ ਥਾਣਾ ਸਦਰ ਪੁਲਿਸ ਸ਼ਿਕਾਇਤ ਦੇ ਕੇ ਸਕੂਲ ਮੈਨੇਜਮੈਂਟ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here