ਅਕਾਲੀ ਦਲ ਦਾ ਕੇਂਦਰ ਤੇ ਪੰਜਾਬ ਸਰਕਾਰ ’ਤੇ ਹਮਲਾ; ਹੜ੍ਹਾਂ ਦੇ ਮੁੱਦੇ ਬੂਰੀ ਤਰ੍ਹਾਂ ਫੇਲ੍ਹ ਹੋਣ ਦੇ ਲਾਏ ਇਲਜ਼ਾਮ

0
43

ਸ਼੍ਰੋਮਣੀ ਅਕਾਲੀ ਦਲ ਨੇ ਹੜ੍ਹਾਂ ਦੇ ਮੁੱਦੇ ਤੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਘੇਰਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਦੋਵੇਂ ਸਰਕਾਰਾਂ ਕੇਵਲ ਡਰਾਮੇ ਹੀ ਕਰ ਰਹੀਆਂ ਨੇ ਅਤੇ ਪੀੜਤਾਂ ਤਕ ਕੋਈ ਮਦਦ ਨਹੀਂ ਪਹੁੰਚ ਰਹੀ।
ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਦੇ ਆਗੂ ਪਹਿਲੇ ਦਿਨ ਤੋਂ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਕਰ ਕੇ ਫੋਟੋ ਸ਼ੂਟ ਕਰ ਰਹੇ ਨੇ ਪਰ ਅਜੇ ਤਕ ਕਿਸੇ ਵੀ ਪੀੜਤ ਤਕ ਮੁਆਵਜਾ ਰਾਸ਼ੀ ਨਹੀਂ ਭੇਜੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਗਿਰਦਾਵਰੀ ਬਾਅਦ ਵਿਚ ਤੇ ਮੁਆਵਜਾ ਪਹਿਲਾਂ ਦੇਣ ਦੀ ਗੱਲ ਕਹੀ ਸੀ ਪਰ ਅਜੇ ਤਕ ਹੋਏ ਨੁਕਸਾਨ ਦਾ ਬਿਊਰਾ ਕੇਂਦਰ ਤਕ ਨਹੀਂ ਭੇਜ ਸਕੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਕੰਮੇਪਣ ਤੇ ਕੇਂਦਰ ਦੀ ਵਿਤਕਰੇਬਾਜੀ ਕਾਰਨ ਪੰਜਾਬ ਦੇ ਲੋਕ ਦੋਹਰੀ ਮਾਰ ਝੱਲ ਰਹੇ ਨੇ। ਕੇਂਦਰ ਸਰਕਾਰ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਅਫਗਾਨਿਸਤਾਨ ਵਿਚ ਭੂਚਾਲ ਪੀੜਤਾਂ ਲਈ ਬਿਨਾਂ ਕਿਸੇ ਅਗਾਊ ਸਰਵੇ ਦੇ ਤੁਰੰਤ ਰਾਹਤ ਭੇਜ ਦਿੱਤੀ ਸੀ। ਇਸੇ ਤਰ੍ਹਾਂ ਨੇਪਾਲ ਵਿਚ ਵੀ ਮਦਦ ਭੇਜ ਦਿੱਤੀ ਸੀ ਪਰ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਐ। ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਦੇ ਨਿਕੰਮੇਪਣ ਦਾ ਖਮਿਆਜਾ ਪੰਜਾਬ ਭੁਗਤ ਰਿਹਾ ਐ।

LEAVE A REPLY

Please enter your comment!
Please enter your name here