ਜੰਡਿਆਲਾ ਗੁਰੂ ਦੇ ਲੋਕਾਂ ਨੂੰ ਮੰਤਰੀ ਈਟੀਓ ਦਾ ਤੋਹਫਾ; 34.24 ਲੱਖ ਨਾਲ ਬਣੇ 11 ਕੇਵੀ ਫੀਡਰ ਦਾ ਉਦਘਾਟਨ

0
24

ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅੱਜ ਹਲਕਾ ਜੰਡਿਆਲਾ ਗੁਰੂ ਵਿਖੇ 11 ਕੇਵੀ ਫੀਡਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਨਿਰਵਿਘਣ ਬਿਜਲੀ ਦੇਣ ਲਈ ਵਚਨਬੱਧ ਐ, ਜਿਸ ਦੇ ਚਲਦਿਆਂ ਅੱਜ 34.24 ਲੱਖ ਦੀ ਲਾਗਤ ਨਾਲ ਬਣੇ 11 ਕੀਵੀ ਫੀਡਰ ਦਾ ਉਦਘਾਟਨ ਕੀਤਾ ਗਿਆ ਐ। ਉਨ੍ਹਾਂ ਕਿਹਾ ਕਿ ਜੰਡਿਆਲਾ ਸ਼ਹਿਰ 94 ਫੀਸਦੀ ਲੋਕਾਂ ਦੇ ਜ਼ੀਰੋ ਬਿੱਲ ਆ ਰਹੇ ਨੇ ਅਤੇ ਨਵੇਂ ਫੀਡਰ ਦੇ ਬਣਨ ਨਾਲ ਬਿਜਲੀ ਦੀ ਨਿਰਵਿਘਣ ਸਪਲਾਈ ਮਿਲਣ ਲੱਗੇਗੀ।
ਉਹਨਾਂ ਅੱਗੇ ਦੱਸਿਆ ਕਿ ਇਸ ਨਵੇਂ ਬਣੇ 11 ਕੇ ਵੀ ਫੀਡਰ ਦਾ ਨਾਂ ਸ਼ਹੀਦ ਉਧਮ ਸਿੰਘ ਫੀਡਰ  ਰੱਖਿਆ ਗਿਆ ਹੈ ਅਤੇ ਇਹ ਫੀਡਰ ਇਹ ਜੰਡਿਆਲਾ ਗੁਰੂ ਹਲਕੇ ਅਧੀਨ ਸ਼ਹਿਰ ਜੰਡਿਆਲਾ ਗੁਰੂ ਨੂੰ 24 ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਲਈ ਉਸਾਰਿਆ ਗਿਆ ਹੈ। ਕੈਬਨਟ ਮੰਤਰੀ ਨੇ ਦੱਸਿਆ ਕਿ ਪਹਿਲਾ ਜੰਡਿਆਲਾ ਗੁਰੂ ਸ਼ਹਿਰ ਵਿਖੇ ਸਿਟੀ-1, ਸਿਟੀ-2, ਸਿਟੀ-3 ਅਤੇ ਐਮ ਈ ਐਸ ਫੀਡਰਾ ਰਾਹੀ ਬਿਜਲੀ ਸਪਲਾਈ ਦਿੱਤੀ ਜਾਦੀ ਹੈ ਅਤੇ ਇਹਨਾ ਵਿਚੋ 11 ਕੇ ਵੀ ਫੀਡਰ ਸਿਟੀ-1 ਉਪਰ 5.56 ਐਮ ਵੀ ਏ ਲੋਡ ਅਤੇ ਸਿਟੀ-2 ਉਪਰ 7.02 ਐਮ ਵੀ ਏ ਲੋਡ (ਕੁੱਲ ਲੋਡ 12.58 ਐਮ ਵੀ ਏ ) ਚੱਲਣ ਕਾਰਨ ਉਵਰਲੋਡ ਹੋ ਰਿਹਾ ਸੀ। ਜਿਸ ਕਾਰਨ ਹੁਣ ਨਵੇ 11 ਕੇ ਵੀ ਫੀਡਰ ਸ਼ਹੀਦ ਊਧਮ ਸਿੰਘ (ਕੈਟਾਗਰੀ-1) ਉਪਰ 3.08 ਐਮ ਵੀ ਏ ਲੋਡ ਪਾਉਣ ਨਾਲ ਇਹ ਦੋਨੋਂ ਫੀਡਰ ਅੰਡਰਲੋਡ ਹੋਣ ਜਾਣਗੇ ਅਤੇ ਇਸ ਨਵੇ ਉਸਾਰੇ ਗਏ ਫੀਡਰ ਨਾਲ ਜੰਡਿਆਲਾ ਗੁਰੂ ਸ਼ਹਿਰ ਵਾਸੀਆ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ।
ਇਸ ਕੰਮ ਤੇ ਪਾਵਰ ਕਾਮ ਦਾ 32.24 ਲੱਖ ਰੁਪਏ ਦਾ ਖਰਚਾ ਆਇਆ ਹੈ। ਇਹ ਨਵਾ ਫੀਡਰ 132 ਕੇ ਵੀ ਸ/ਸ ਜੰਡਿਆਲਾ ਗੁਰੂ ਤੋ ਉਸਾਰਿਆ ਗਿਆ ਹੈ। ਇਸ ਫੀਡਰ ਨੂ ਉਸਾਰਨ ਲਈ 11 KV 3/C XLPE Cable 15 ਪਾਈ ਗਈ ਹੈ ਤਾਂ ਜੋ ਮੀਹ ਹਨੇਰੀ ਦੋਰਾਨ ਖਰਾਬ ਮੋਸਮ ਵਿਚ ਵੀ ਬਿਜਲੀ ਸਪਲਾਈ ਪ੍ਰਭਾਵਿਤ ਨਾ ਹੋਵੇ ਅਤੇ ਸ਼ਹਿਰ ਵਾਸੀਆ ਨੂੰ ਬਿਹਤਰ ਬਿਜਲੀ ਸਪਲਾਈ ਦਿੱਤੀ ਜਾਵੇ।
ਮੰਤਰੀ ਈਟੀਓ ਨੇ ਦੱਸਿਆ ਕਿ ਜੰਡਿਆਲਾ ਸ਼ਹਿਰ ਵਿੱਚ ਕਰੀਬ 94 ਫੀਸਦੀ ਲੋਕਾਂ ਦੇ ਬਿੱਲ ਜੀਰੋ ਆ ਰਹੇ ਹਨ ਅਤੇ ਬਿਜਲੀ ਵਿਭਾਗ ਵੱਲੋਂ ਕਰੀਬ 150 ਰੁਪਏ ਖਰਚ ਕਰਕੇ ਸ਼ਹਿਰ ਵਾਸੀਆਂ ਨੂੰ ਨਿਰਵਿਗਨ ਬਿਜਲੀ ਸਪਲਾਈ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਦੇ ਨਾਲ ਨਾਲ ਅਸੀਂ ਕਿਸਾਨਾਂ ਨੂੰ ਵੀ ਲਗਾਤਾਰ ਬਿਜਲੀ ਸਪਲਾਈ ਮੁਹੱਈਆ ਕਰਵਾ ਰਹੇ ਹਾਂ। ਇਸ ਮੌਕੇ ਸਰਬਜੀਤ ਸਿੰਘ ਡਿੰਪੀ ਮੈਡਮ ਸਨੈਨਾ ਰੰਧਾਵਾ ਤੋਂ ਇਲਾਵਾ ਬਿਜਲੀ ਵਿਭਾਗ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ।
ਦੱਸਣਯੋਗ ਐ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਧੀਆ ਤੇ ਨਿਰਵਿਘਨ ਬਿਜਲੀ ਮੁਹਈਆ ਕਰਵਾਉਣ ਲਈ ਵਚਨਬਧ ਹੈ ਅਤੇ ਇਸੇ ਹੀ ਲੜੀ ਦੇ ਤਹਿਤ ਅੱਜ ਸੂਬੇ ਭਰ ਵਿੱਚ ਨਵੇਂ ਫੀਡਰਾਂ ਦੇ ਉਦਘਾਟਨ ਕੀਤੇ ਜਾਹੇ ਹਨ ਤਾਂ ਜੋ ਲੋਕਾਂ ਨੂੰ ਬਿਜਲੀ ਦੀ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਾ ਆਵੇ।

LEAVE A REPLY

Please enter your comment!
Please enter your name here