ਬਟਾਲਾ ਵਿਖੇ 30 ਕਰੋੜ ਲਾਗਤ ਦੇ ਵਿਕਾਸ ਕੰਮ ਸ਼ੁਰੂ; ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਨੇ ਕੀਤਾ ਉਦਘਾਟਨ

0
22

ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਨੇ ਅੱਜ ਹਲਕੇ ਅੰਦਰ ਹੋਣ ਵਾਲੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਕਲਸੀ ਨੇ ਕਿਹਾ ਕਿ ਸੜਕਾਂ ਦੀ ਹਾਲਤ ਬਾਰੇ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਸੀ, ਜਿਸ ਨੂੰ ਜਲਦੀ ਪੂਰਾ ਕੀਤਾ ਜਾ ਰਿਹਾ ਐ।
ਉਨ੍ਹਾਂ ਕਿਹਾ ਕਿ ਹਲਕੇ ਅੰਦਰ 30 ਕਰੋੜ ਦੀ ਲਾਗਤ ਨਾਲ ਵਿਕਾਸ ਕੰਮ ਕੀਤੇ ਜਾ ਰਹੇ ਨੇ। ਰਾਜਵੀਰ ਜਵੰਦਾ ਦੇ ਚਲਾਣੇ ਬਾਰੇ ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਵੱਡਾ ਘਾਟਾ ਐ, ਜੋ ਕਦੇ ਪੂਰਾ ਨਹੀਂ ਹੋ ਸਕਦਾ। ਤਰਨ ਤਾਰਨ ਜ਼ਿੰਮਨੀ ਚੋਣ ਵਾਲੇ ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਆਮ ਆਦਮੀ ਪਾਰਟੀ ਦਾ ਹੀ ਵਿਧਾਇਕ ਚੁਣਨਗੇ।
ਪੱਤਰਕਾਰਾਂ ਵੱਲੋਂ ਤਰਨ ਤਾਰਨ ਜ਼ਿੰਮਨੀ ਚੋਣ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਇਸ ਚੋਣ ਵਿਚ ਕੋਈ ਵੀ ਪੰਥਕ ਏਜੰਡਾ ਨਹੀਂ ਚੱਲੇਗਾ ਅਤੇ ਲੋਕ ਵਿਕਾਸ ਕੰਮਾਂ ਦੇ ਨਾਮ ਦੇ ਨਾਮ ਤੇ ਵੋਟ ਪਾਉਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਸਭ ਧਰਮਾਂ ਦਾ ਬਰਾਬਰ ਸਤਿਕਾਰ ਕਰਦੀ ਐ, ਇਸ ਲਈ ਤਰਨ ਤਾਰਨ ਦੇ ਲੋਕ ਆਮ ਆਦਮੀ ਪਾਰਟੀ ਦਾ ਹੀ ਵਿਧਾਇਕ ਚੁਣਨਗੇ।

LEAVE A REPLY

Please enter your comment!
Please enter your name here