ਪੰਜਾਬ ਗੁਰਦਾਸਪੁਰ ’ਚ ਸਕੂਟੀ ਚੋਰ ਰੰਗੇ ਹੱਥੇ ਕਾਬੂ; ਲੋਕਾਂ ਨੇ ਫੜ ਕੇ ਕੀਤਾ ਪੁਲਿਸ ਹਵਾਲੇ By admin - October 9, 2025 0 17 Facebook Twitter Pinterest WhatsApp ਗੁਰਦਾਸਪੁਰ ਵਿਚ ਇਕ ਸਖਸ਼ ਨੂੰ ਸਕੂਟੀ ਚੋਰੀ ਕਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਲੋਕਾਂ ਨੇ ਚੋਰ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਘਟਨਾ ਸ਼ਹਿਰ ਦੇ ਜੀਟੀ ਰੋਡ ਤੇ ਪੈਂਦੇ ਕਬੂਤਰੀ ਗੇਟ ਇਲਾਕੇ ਦੀ ਐ। ਜਾਣਕਾਰੀ ਅਨੁਸਾਰ ਇਕ ਨਸ਼ਈ ਕਿਸਮ ਦਾ ਸਖਸ਼ ਦੁਕਾਨ ਦੇ ਬਾਹਰ ਲੱਗੀ ਸਕੂਟੀ ਨੂੰ ਜਾਅਲੀ ਚਾਬੀ ਸਹਾਰੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਤੇ ਸਕੂਟੀ ਮਾਲਕ ਦੀ ਨਜਰ ਪੈ ਗਈ, ਜਿਸ ਨੇ ਲੋਕਾਂ ਦੀ ਮਦਦ ਨਾਲ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਚੋਰ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਜਦੋਂ ਚੋਰ ਸਕੂਟੀ ਨੂੰ ਚਾਬੀ ਲਗਾ ਰਿਹਾ ਸੀ ਤਾਂ ਸਕੂਟਰੀ ਮਾਲਕ ਦੀ ਨਜ਼ਰ ਉਸ ਤੇ ਪੈ ਗਈ ਅਤੇ ਕੁਝ ਸਥਾਨਕ ਲੋਕਾਂ ਦੀ ਮਦਦ ਨਾਲ ਉਸਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਸਕੂਟੀ ਮਾਲਕ ਅਨੁਸਾਰ ਨੌਜਵਾਨ ਨਸ਼ੇ ਵਿੱਚ ਝੂਮਦਾ ਨਜ਼ਰ ਆ ਰਿਹਾ ਸੀ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਵੱਲੋਂ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਸਿਟੀ ਭੇਜਿਆ ਗਿਆ। ਉੱਥੇ ਹੀ ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਤਿਉਹਾਰਾਂ ਦੇ ਮੱਦੇ ਨਜ਼ਰ ਬਾਜ਼ਾਰਾਂ ਦੀ ਭੀੜ ਭਾੜ ਨੂੰ ਦੇਖਦੇ ਹੋਏ ਬਾਜ਼ਾਰਾਂ ਵਿੱਚ ਜਿਆਦਾ ਪੁਲਿਸ ਕਰਮਚਾਰੀ ਤੈਨਾਤ ਕੀਤੇ ਜਾਣ।