ਮੋਗਾ ਦੀ ਧੀ ਪਰਮ ਦੀ ਸੋਨੂ ਸੂਦ ਵੱਲੋਂ ਪ੍ਰਸੰਸਾ; ਵੀਡੀਓ ਕਾਲ ਕਰ ਕੇ ਕੀਤੀ ਹੌਂਸਲਾ ਅਫਜ਼ਾਈ

0
31

1

ਸ਼ੋਸ਼ਲ ਮੀਡੀਆ ਤੇ ਮਸ਼ਹੂਰ ਹੋਈ ਮੋਗੀ ਦੀ ਧੀ ਪਰਮ ਨੂੰ ਅਹਿਮ ਹਸਤੀਆਂ ਦਾ ਸਮਰਥਨ ਮਿਲਣਾ ਲਗਾਤਾਰ ਜਾਰੀ ਐ। ਬਾਲੀਵੁੱਡ ਸਟਾਰ ਸੋਨੂ ਸੂਦ ਨੇ ਵੀ ਪਰਮ ਨਾਲ ਸੰਪਰਕ ਕਰ ਕੇ ਹੌਂਸਲਾ ਅਫਜਾਈ ਕੀਤੀ ਐ। ਸੋਨੂ ਸੂਦ ਨੇ ਵੀਡੀਓ ਕਾਲ ਕਰ ਕੇ ਪਰਮ ਨਾਲ ਗੱਲਬਾਤ ਕਰ ਕੇ ਹੌਂਸਲਾ ਅਫਜਾਈ ਕੀਤੀ। ਉਨ੍ਹਾਂ ਕਿਹਾ ਕਿ ਉਹ ਉਸਦੀ ਕਾਬਲਿਤ ’ਤੇ ਮਾਣ ਮਹਿਸੂਸ ਕਰਦੇ ਹਨ। ਸੋਨੂ ਸੂਦ ਨੇ ਕਿਹਾ, “ਮੈਂ ਹਮੇਸ਼ਾ ਮੋਗਾ ਦੀ ਧੀ ਪਰਮ ਦੇ ਨਾਲ ਖੜਾ ਹਾਂ। ਜਦੋਂ ਵੀ ਇਸਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੋਵੇਗੀ, ਮੈਂ ਇਸਦੀ ਸਹਾਇਤਾ ਕਰਾਂਗਾ।
ਦੱਸਣਯੋਗ ਐ ਕਿ ਪਿੰਡ ਦੁਨੇਕੇ ਦੀ ਰਹਿਣ ਵਾਲੀ ਪਰਮ ਸੋਸ਼ਲ ਮੀਡੀਆ ’ਤੇ “That Girl” ਦੇ ਨਾਮ ਨਾਲ ਛਾਈ ਹੋਈ ਹੈ। ਇੰਸਟਾਗਰਾਮ ’ਤੇ ਗਾਇਆ ਉਸਦਾ ਇੱਕ ਗਾਣਾ ਉਸਦੀ ਕਿਸਮਤ ਹੀ ਬਦਲ ਗਿਆ। ਸਾਦਗੀ ਭਰੇ ਅੰਦਾਜ਼ ਵਿੱਚ ਗਾਇਆ ਇਹ ਗੀਤ ਲੋਕਾਂ ਦੇ ਦਿਲਾਂ ਨੂੰ ਐਨਾ ਭਾਅ ਗਿਆ ਕਿ ਕੁਝ ਹੀ ਸਮੇਂ ਵਿੱਚ ਪਰਮ ਦੀ ਵੀਡੀਓ ਵਾਇਰਲ ਹੋ ਗਈ। ਹੁਣ ਨਾ ਸਿਰਫ਼ ਪੰਜਾਬ, ਸਗੋਂ ਵਿਦੇਸ਼ਾਂ ’ਚ ਵੀ ਉਸਦੀ ਪਹਿਚਾਨ ਬਣ ਚੁੱਕੀ ਹੈ।
ਇੰਗਲੈਂਡ ਵਿੱਚ ਰਹਿੰਦੇ ਇੱਕ ਮਿਊਜ਼ਿਕ ਪ੍ਰੋਡਿਊਸਰ ਨੇ ਪਰਮ ਦੀ ਆਵਾਜ਼ ਸੁਣ ਕੇ ਉਸ ਨਾਲ ਸੰਪਰਕ ਕੀਤਾ ਤੇ ਉਸਨੂੰ ਗਾਣੇ ਰਿਕਾਰਡ ਕਰਨ ਲਈ ਸਾਈਨ ਕੀਤਾ। ਇਹ ਮੋਗਾ ਦੀ ਇਸ ਨੌਜਵਾਨ ਧੀ ਲਈ ਇੱਕ ਵੱਡਾ ਮੌਕਾ ਸਾਬਤ ਹੋਇਆ। ਪਰਮ ਨੇ ਕਿਹਾ ਕਿ ਉਹ ਕਦੇ ਸੋਚਿਆ ਵੀ ਨਹੀਂ ਸੀ ਕਿ ਪਿੰਡ ਦੇ ਇੱਕ ਛੋਟੇ ਜਿਹੇ ਕੋਨੇ ਤੋਂ ਸ਼ੁਰੂ ਹੋਇਆ ਉਸਦਾ ਸ਼ੌਂਕ ਇੱਕ ਦਿਨ ਦੁਨੀਆ ਤੱਕ ਪਹੁੰਚ ਜਾਵੇਗਾ।
ਇਸੇ ਵਿਚਾਲੇ, ਮੋਗਾ ਦੇ ਹੀ ਬਾਲੀਵੁੱਡ ਸਟਾਰ ਸੋਨੂ ਸੂਦ ਨੇ ਵੀ ਪਰਮ ਨਾਲ ਇੱਕ ਵੀਡੀਓ ਕਾਲ ਕਰਕੇ ਉਸਦੀ ਹੌਸਲਾ ਅਫ਼ਜ਼ਾਈ ਕੀਤੀ। ਸੋਨੂ ਸੂਦ ਦੀਆਂ ਗੱਲਾਂ ਸੁਣ ਕੇ ਪਰਮ ਦੀਆਂ ਅੱਖਾਂ ਖੁਸ਼ੀ ਨਾਲ ਭਰ ਆਈਆਂ। ਉਸਨੇ ਕਿਹਾ ਕਿ ਬਾਲੀਵੁੱਡ ਦੇ ਇੱਕ ਵੱਡੇ ਸਿਤਾਰੇ ਵੱਲੋਂ ਮਿਲੀ ਇਹ ਤਵੱਜੋ ਉਸ ਲਈ ਕਿਸੇ ਸੁਪਨੇ ਤੋਂ ਘੱਟ ਨਹੀਂ। ਇਹ ਕਹਾਣੀ ਇਸ ਗੱਲ ਦੀ ਮਿਸਾਲ ਹੈ ਕਿ ਜੇਕਰ ਮਨ ਵਿੱਚ ਜਜ਼ਬਾ ਤੇ ਮਿਹਨਤ ਹੋਵੇ, ਤਾਂ ਪਿੰਡ ਦੀਆਂ ਗਲੀਆਂ ਤੋਂ ਵੀ ਦੁਨੀਆ ਤੱਕ ਦਾ ਸਫ਼ਰ ਤੈਅ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here